ਠੰਢ ‘ਚ ਸਹੀ ਮਾਤਰਾ ‘ਚ ਪਾਣੀ ਪੀਣਾ ਕਿਉਂ ਹੈ ਜ਼ਰੂਰੀ? ਕੀ ਘੱਟ ਪਾਣੀ ਪੀਣ ਨਾਲ ਸਕੀਨ ਨੂੰ ਵੀ ਹੁੰਦਾ ਹੈ ਨੁਕਸਾਨ ?
ਉਤਰ
ਭਾਰਤ ‘ਚ ਇਸ ਵੇਲੇ ਠੰਢ ਆਪਣੇ ਪੂਰੇ ਸਿਖਰ ‘ਤੇ ਹੈ ਤੇ ਅਕਸਰ ਲੋਕ ਠੰਢ ਦੇ ਮੌਸਮ ‘ਚ ਆਪਣੀ ਸਕੀਨ ਨੂੰ ਲੈਕੇ ਲਾਪਰਵਾਹ ਵੀ ਹੋ ਜਾਂਦੇ ਨੇ। ਇਸ ਮੌਸਮ ‘ਚ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਤੁਹਾਡੀ ਸਕੀਨ ਨੂੰ ਡੈਮੇਜ ਕਰ ਸਕਦੀ ਹੈ। ਜੋ ਲੋਕ ਅਕਸਰ ਠੰਢ ‘ਚ ਸਭਤੋਂ ਵੱਡੀ ਗਲਤੀ ਕਰਦੇ ਉਹ ਹੈ ਘੱਟ ਪਾਣੀ ਪੀਣਾ। ਠੰਢ ਦੇ ਮੌਸਮ ‘ਚ ਅਕਸਰ ਲੋਕ ਇਹੀ ਗਲਤੀ ਕਰਦੇ ਨੇ ਤੇ ਘੱਟ ਪਾਣੀ ਪੀਣ ਲੱਗ ਜਾਂਦੇ ਨੇ, ਜਿਸ ਨਾਲ ਤੁਹਾਡੇ ਸ਼ਰੀਰ ‘ਚ ਪਾਣੀ ਦੀ ਕਮੀ ਤਾਂ ਹੁੰਦੀ ਹੀ ਹੈ, ਸਗੋਂ ਇਹ ਸਕੀਨ ਨੂੰ ਵੀ ਡੈਮੇਜ ਕਰਨਾ ਸ਼ੁਰੂ ਦਿੰਦੀ ਹੈ। ਜੇ ਤੁਹਾਨੂੰ ਜ਼ਿਆਦਾ ਪਿਆਸ ਵੀ ਨਹੀਂ ਲੱਗ ਰਹੀ ਹੈ ਤਾਂ ਵੀ ਡਾਕਟਰ ਕਹਿੰਦੇ ਹਨ ਦਿਨ ‘ਚ ਤੁਸੀਂ ਘੱਟੋ-ਘੱਟ 3 ਤੋਂ 4 ਲੀਟਰ ਪਾਣੀ ਦਾ ਸੇਵਨ ਜ਼ਰੂਰ ਕਰੋ।
ਸਹੀ ਮਾਤਰਾ ‘ਚ ਪਾਣੀ ਦਾ ਸੇਵਨ ਕਰਨਾ ਕਿਉਂ ਹੈ ਜ਼ਰੂਰੀ?
ਪਾਣੀ ਸਾਡੇ ਸ਼ਰੀਰ ਦੇ ਨਾਲ ਨਾਲ ਸਾਡੀ ਸਕੀਨ ਲਈ ਵੀ ਬਹੁਤ ਜ਼ਰੂਰੀ ਹੈ, ਪਾਣੀ ਸਹੀ ਮਾਤਰਾ ‘ਚ ਪੀਣ ਨਾਲ ਸਕੀਨ ਦੀਆਂ ਕੋਸ਼ਿਕਾਵਾਂ ਅੰਦਰੋਂ ਹਾਈਡੇ੍ਰਟੇਡ ਤੇ ਮਜ਼ਬੂਤ ਰਹਿੰਦੀਆਂ ਨੇ, ਜਿਸ ਨਾਲ ਸ਼ਰੀਰ ਦੀ ਸਕੀਨ ਡਰਾਈ ਨਹੀਂ ਰਹਿੰਦੀ ਤੇ ਚਮਕਦਾਰ ਬਣਦੀ ਹੈ। ਘੱਟ ਪਾਣੀ ਪੀਣ ਨਾਲ ਸਕੀਨ ਬੇਜਾਨ ਹੋ ਜਾਂਦੀ ਹੈ ਤੇ ਚਿਹਰੇ ਦੀ ਚਮਕ ਵੀ ਘੱਟ ਹੋ ਜਾਂਦੀ ਹੈ।