Friday, 9th of October 2026

ਠੰਢ ਦੇ ਮੌਸਮ 'ਚ ਸਿਲੰਡਰ ਨਹੀਂ ਹੋਵੇਗਾ ਛੇਤੀ ਖ਼ਤਮ... ਕੁੱਝ ਆਦਤਾਂ 'ਚ ਲਿਆਓ ਬਦਲਾਅ

By: Ishant Arora | Edited By: Jitendra Baghel | Updated at:
ਠੰਢ ਦੇ ਮੌਸਮ 'ਚ ਸਿਲੰਡਰ ਨਹੀਂ ਹੋਵੇਗਾ ਛੇਤੀ ਖ਼ਤਮ... ਕੁੱਝ ਆਦਤਾਂ 'ਚ ਲਿਆਓ ਬਦਲਾਅ

ਠੰਢ ਦੇ ਮੌਸਮ 'ਚ ਸਿਲੰਡਰ ਨਹੀਂ ਹੋਵੇਗਾ ਛੇਤੀ ਖ਼ਤਮ... ਕੁੱਝ ਆਦਤਾਂ 'ਚ ਲਿਆਓ ਬਦਲਾਅ

ਉੱਤਰ ਭਾਰਤ 'ਚ ਠੰਢ ਲੋਕਾਂ ਨੂੰ ਠਾਰ ਰਹੀ ਹੈ ਤੇ ਇਸ ਠੰਢ 'ਚ ਅਕਸਰ ਲੋਕਾਂ ਦੇ ਘਰਾਂ 'ਚ ਗੈਸ ਦੀ ਵਰਤੋਂ ਬਹੁਤ ਵੱਧ ਹੁੰਦੀ ਹੈ, ਜ਼ਿਆਦਾਤਰ ਮਹਿਲਾਵਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ਦੇ ਮੌਸਮ 'ਚ ਸਿਲੰਡਰ ਛੇਤੀ ਖਤਮ ਹੋ ਜਾਂਦਾ ਹੈ। ਕੀ ਇਸ ਪਿੱਛੇ ਵੱਧ ਠੰਢ ਜ਼ਿੰਮੇਵਾਰ ਹੈ ਜਾਂ ਕੁਕਿੰਗ ਕਰਨ ਦੀਆਂ ਆਦਤਾਂ, ਆਓ ਜਾਣਦੇ ਹਾਂ....

ਫਰਿਜ 'ਚ ਰਖੀ ਕੋਈ ਵੀ ਚੀਜ਼ ਤੁਰੰਤ ਗਰਮ ਨਾ ਕਰੋ!

ਅਕਸਰ ਲੋਕ ਠੰਢ ਦੇ ਮੌਸਮ 'ਚ ਸਬਜ਼ੀਆਂ, ਦੁੱਧ ਜਾਂ ਗੁੰਨਿਆ ਹੋਇਆ ਆਟਾ ਫਰਿਜ 'ਚ ਰੱਖਦੇ ਨੇ ਤੇ ਤੁਰੰਤ ਕੱਢਕੇ ਇਸਤੇਮਾਲ ਕਰਨ ਲੱਗ ਜਾਂਦੇ ਨੇ, ਪਰ ਸਹੀ ਤਰੀਕਾ ਇਸਦਾ ਇਹ ਹੈ ਕਿ ਕੋਈ ਚੀਜ਼ ਫਰਿਜ 'ਚ ਰਖੀ ਹੈ ਉਸ ਨੂੰ ਠੰਢ ਦੇ ਮੌਸਮ 'ਚ ਪਹਿਲਾਂ 25 ਤੋਂ 35 ਮਿਨਟ ਬਾਹਰ ਰਖੋ ਤੇ ਰੂਮ ਟੈਮਪਰੇਚਰ 'ਤੇ ਆਉਣ ਦਿਓ ਤੇ ਫਿਰ ਉਸ ਚੀਜ਼ ਨੂੰ ਗੈਸ 'ਤੇ ਗਰਮ ਕਰੋ ਜਾਂ ਪਕਾਓ ਇਸਦੇ ਨਾਲ ਹੀ ਗੈਸ ਖਪਤ 10 ਤੋਂ 15 ਫੀਸਦ ਤੱਕ ਘੱਟ ਹੋ ਜਾਂਦੀ ਹੈ

ਬਰਨਰ ਦੀ ਸਾਫ ਸਫਾਈ ਤੇ ਨੀਲੀ ਲੋਅ

ਠੰਢ 'ਚ ਨਮੀ ਦੇ ਕਾਰਨ ਜਾਂ ਖਾਣਾ ਡਿੱਗ ਜਾਣ ਕਾਰਨ ਬਰਨਰ ਦੇ ਛੇਦ ਬੰਦ ਹੋ ਜਾਂਦੇ ਨੇ। ਜੇਕਰ ਗੈਸ ਦੀ ਲੋਅ ਪੀਲੀ ਜਾਂ ਨਾਰੰਗੀ ਵਿਖ ਰਹੀ ਹੈ ਤਾਂ ਸਮਝ ਲਓ ਗੈਸ ਦੀ ਬਰਬਾਦੀ ਤੇ ਭਾਂਢੇ ਵੀ ਕਾਲੇ ਹੋ ਰਹੇ ਨੇ। ਹਫਤੇ 'ਚ ਇੱਕ ਵਾਰ ਪੁਰਾਣੇ ਟੂਥਬ੍ਰਸ਼ ਤੇ ਸਾਬੂਨ ਦੇ ਪਾਣੀ ਨਾਲ ਬਰਨਰ ਦੀ ਸਫਾਈ ਜ਼ਰੂਰ ਕਰੋ ਇਸ ਨਾਲ ਬਰਨਰ ਸਹੀ ਤਰੀਕੇ ਨਾਲ ਕੰਮ ਕਰੇਗਾ ਤੇ ਗੈਸ ਦੀ ਵਰਤੋਂ ਘੱਟ ਹੋਵੇਗੀ।

ਕੁੱਕਰ ਤੇ ਢੱਕਣ ਨਾਲ ਪਾਓ ਖਾਣਾ ਪਕਾਉਣ ਦੀ ਆਦਤ!

ਬਿਨ੍ਹਾਂ ਢਕੇ ਖਾਣਾ ਪਕਾਉਣ ਨਾਲ ਜੋ ਭਾਪ ਹੁੰਦੀ ਹੈ ਉਹ ਛੇਤੀ ਬਾਹਰ ਨਿਕਲ ਜਾਂਦੀ ਹੈ, ਜਿਥੋ ਤੱਕ ਸੰਭਵ ਹੋਵੇ ਕੁੱਕਰ ਦਾ ਇਸਤੇਮਾਲ ਕੀਤਾ ਜਾਵੇ। ਖੁੱਲੇ ਭਾਂਢੇ ਦੇ ਤੁਲਨਾ 'ਚ 50 ਫੀਸਦ ਗੈਸ ਘੱਟ ਲੱਗਦੀ ਹੈ ਜੇਕਰ ਤੁਸੀਂ ਖਾਣਾ ਢੱਕ ਕੇ ਬਣਾ ਰਹੇ ਹੋ। ਇਸ ਨਾਲ ਇੱਕ ਫਾਇਦਾ ਇਹ ਵੀ ਹੁੰਦਾ ਹੈ ਜੋ ਸਟੀਮ ਢਕੇ ਹੋਏ ਭਾਂਢੇ ਦੇ ਅੰਦਰ ਰਹਿੰਦੀ ਹੈ ਉਸ ਨਾਲ ਕੁੱਝ ਹੱਦ ਤੱਕ ਖਾਣਾ ਛੇਤੀ ਪੱਕ ਜਾਂਦਾ ਹੈ।