Thursday, 8th of October 2026

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: 10 ਜ਼ਿਲ੍ਹਿਆਂ ਦੇ SP/SSP ਸਮੇਤ 20 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡੇ ਪੱਧਰ ਉੱਤੇ ਤਬਾਦਲੇ ਹੋ ਰਹੇ ਹਨ। ਇਸ ਲੜੀ ਦੇ ਤਹਿਤ ਯੂਪੀ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 20 IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

Edited By: Lajwinder Kaur | Updated at:
ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: 10 ਜ਼ਿਲ੍ਹਿਆਂ ਦੇ SP/SSP ਸਮੇਤ 20 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: 10 ਜ਼ਿਲ੍ਹਿਆਂ ਦੇ SP/SSP ਸਮੇਤ 20 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ ਲਗਾਤਾਰ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਬੁੱਧਵਾਰ ਨੂੰ 20 ਆਈਪੀਐਸ (IPS) ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਵੱਡੀ ਸੂਚੀ ਤਹਿਤ ਸੂਬੇ ਦੇ 10 ਜ਼ਿਲ੍ਹਿਆਂ ਦੇ ਪੁਲਿਸ ਕਪਤਾਨ (SP/SSP) ਬਦਲੇ ਗਏ ਹਨ, ਜਦੋਂ ਕਿ ਕੁਝ ਉੱਚ ਪੱਧਰੀ ਏਡੀਜੀ (ADG) ਪੱਧਰ ਦੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਪਦਉੱਨਤ (Promote) ਹੋਏ ਤਿੰਨ ਅਧਿਕਾਰੀਆਂ ਨੂੰ ਵੀ ਜ਼ਿਲ੍ਹਿਆਂ ਦੀ ਕਮਾਨ ਸੌਂਪੀ ਗਈ ਹੈ।

ਮੁੱਖ ਤਬਦੀਲੀਆਂ ਅਤੇ ਜ਼ਿੰਮੇਵਾਰੀਆਂ:

ਏਡੀਜੀ ਪੱਧਰ ਦੇ ਅਧਿਕਾਰੀ: 1996 ਬੈਚ ਦੇ ਆਈਪੀਐਸ ਏ. ਸਤੀਸ਼ ਗਣੇਸ਼ ਨੂੰ ਏਡੀਜੀ ਟਰੈਫਿਕ ਅਤੇ ਸੜਕ ਸੁਰੱਖਿਆ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ, ਪਰ ਉਨ੍ਹਾਂ ਤੋਂ ਏਡੀਜੀ ਕ੍ਰਾਈਮ ਦਾ ਵਾਧੂ ਚਾਰਜ ਵਾਪਸ ਲੈ ਲਿਆ ਗਿਆ ਹੈ। ਹੁਣ ਇਹ ਜ਼ਿੰਮੇਵਾਰੀ 1998 ਬੈਚ ਦੇ ਆਈਪੀਐਸ ਭਗਵਾਨ ਐੱਸ. ਸ਼੍ਰੀਵਾਸਤਵ ਨੂੰ ਦਿੱਤੀ ਗਈ ਹੈ, ਜੋ ਕਿ ਏਡੀਜੀ ਤਕਨੀਕੀ ਸੇਵਾਵਾਂ ਦੇ ਨਾਲ-ਨਾਲ ਏਡੀਜੀ ਕ੍ਰਾਈਮ ਦਾ ਵਾਧੂ ਚਾਰਜ ਵੀ ਸੰਭਾਲਣਗੇ।

ਨਵੇਂ ਐਸ.ਪੀ. ਅਤੇ ਐਸ.ਐਸ.ਪੀ.:

ਡਾ. ਯਸ਼ਵੀਰ ਸਿੰਘ ਨੂੰ ਜੌਨਪੁਰ ਦਾ ਨਵਾਂ ਐਸ.ਪੀ. ਬਣਾਇਆ ਗਿਆ ਹੈ।

ਰਵੀਨਾ ਤਿਆਗੀ (ਡੀਸੀਪੀ ਲਖਨਊ ਕਮਿਸ਼ਨਰੇਟ) ਨੂੰ ਬਾਰਾਬੰਕੀ ਦਾ ਐਸ.ਪੀ. ਨਿਯੁਕਤ ਕੀਤਾ ਗਿਆ ਹੈ।

ਸੂਰਜ ਕੁਮਾਰ ਰਾਏ (ਐਸ.ਪੀ. ਬਾਗਪਤ) ਨੂੰ ਮੁਜ਼ੱਫਰਨਗਰ ਦਾ ਨਵਾਂ ਐਸ.ਐਸ.ਪੀ. ਬਣਾਇਆ ਗਿਆ ਹੈ।

ਈਰਜ ਰਾਜਾ ਨੂੰ ਗਾਜ਼ੀਪੁਰ ਤੋਂ ਬਦਲ ਕੇ ਬਲੀਆ ਦਾ ਨਵਾਂ ਐਸ.ਪੀ. ਬਣਾਇਆ ਗਿਆ ਹੈ।

ਵਿਨੈ ਕੁਮਾਰ ਸਿੰਘ ਨੂੰ ਜਾਲੌਨ ਤੋਂ ਹਟਾ ਕੇ ਗਾਜ਼ੀਪੁਰ ਜ਼ੋਨ ਦੀ ਕਮਾਨ ਸੌਂਪੀ ਗਈ ਹੈ।

ਸਰਵੇਸ਼ ਕੁਮਾਰ ਮਿਸ਼ਰਾ ਨੂੰ ਮਾਓ ਦਾ ਨਵਾਂ ਐਸ.ਪੀ. ਬਣਾਇਆ ਗਿਆ ਹੈ।

ਪਦਉੱਨਤ ਹੋਏ ਅਧਿਕਾਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਸਰਕਾਰ ਵੱਲੋਂ ਪਦਉੱਨਤ ਕੀਤੇ ਗਏ ਅਧਿਕਾਰੀਆਂ ਵਿੱਚ ਪੂਰਨੇਂਦੂ ਸਿੰਘ ਨੂੰ ਬਾਗਪਤ ਦਾ ਐਸ.ਪੀ., ਮਧੁਵਨ ਕੁਮਾਰ ਸਿੰਘ ਨੂੰ ਹਾਪੜ ਦਾ ਐਸ.ਪੀ., ਅਤੇ ਸੁਰੇਸ਼ ਚੰਦਰ ਰਾਵਤ ਨੂੰ ਜਾਲੌਨ ਦਾ ਐਸ.ਪੀ. ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚਿਰਾਗ ਜੈਨ ਨੂੰ ਬਰੇਲੀ ਵਿੱਚ ਐਸਪੀ ਨਗਰ ਅਤੇ ਮਾਨੁਸ਼ ਪਾਰੀਕ ਨੂੰ ਆਜ਼ਮਗੜ੍ਹ ਵਿੱਚ ਐਸਪੀ ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਫੇਰਬਦਲ ਦਾ ਮੁੱਖ ਉਦੇਸ਼ ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਤਬਾਦਲੇ ਦੀ ਲਿਸਟ ਹੇਠ ਦਿੱਤੇ ਅਨੁਸਾਰ ਹੈ