Saturday, 10th of January 2026

Holidays extended due to severe cold: ਛੁੱਟੀਆਂ ’ਚ ਵਾਧਾ, ਹੁਣ 14 ਜਨਵਰੀ ਨੂੰ ਖੁੱਲਣਗੇ ਸਕੂਲ

Reported by: Anhad S Chawla  |  Edited by: Jitendra Baghel  |  January 07th 2026 01:11 PM  |  Updated: January 07th 2026 01:11 PM
Holidays extended due to severe cold: ਛੁੱਟੀਆਂ ’ਚ ਵਾਧਾ, ਹੁਣ 14 ਜਨਵਰੀ ਨੂੰ ਖੁੱਲਣਗੇ ਸਕੂਲ

Holidays extended due to severe cold: ਛੁੱਟੀਆਂ ’ਚ ਵਾਧਾ, ਹੁਣ 14 ਜਨਵਰੀ ਨੂੰ ਖੁੱਲਣਗੇ ਸਕੂਲ

ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ’ਚ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।

ਸੂਬੇ ਭਰ ’ਚ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਧੁੰਦ ਕਾਰਨ ਕਈ ਥਾਵਾਂ 'ਤੇ ਹਾਦਸੇ ਵਾਪਰ ਰਹੇ ਹਨ। ਪੰਜਾਬ ਸਰਕਾਰ ਨੇ ਪਹਿਲਾਂ ਠੰਢ ਅਤੇ ਧੁੰਦ ਕਾਰਨ 24 ਦਸੰਬਰ ਤੋਂ 31 ਦਸੰਬਰ, 2025 ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ ਅਤੇ ਫਿਰ ਛੁੱਟੀਆਂ ਨੂੰ 7 ਜਨਵਰੀ, 2026 ਤੱਕ ਵਧਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਠੰਢ ਨੂੰ ਦੇਖਦੇ ਹੋਏ ਮੁੜ੍ਹ ਤੋਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।