ਘਰ ਵਿੱਚ ਬਣਿਆ ਖਾਣਾ ਖਾਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਹਾਲਾਂਕਿ, ਅੱਜ ਦੀ ਵਿਅਸਤ ਜੀਵਨ ਸ਼ੈਲੀ ਦੇ ਨਾਲ ਲੋਕ ਅਕਸਰ ਬਾਹਰ ਖਾਣਾ ਅਤੇ ਟੇਕਆਉਟ ਆਰਡਰ ਕਰਨਾ ਪਸੰਦ ਕਰਦੇ ਹਨ। ਹਾਲਾਂਕਿ ਇਹ ਕਦੇ-ਕਦਾਈਂ ਠੀਕ ਹੋ ਸਕਦਾ ਹੈ, ਪਰ ਨਿਯਮਿਤ ਤੌਰ 'ਤੇ ਬਾਹਰ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਭੋਜਨ ਵਿੱਚ ਤੁਸੀਂ ਕੀ ਖਾ ਰਹੇ ਹੋ:- ਜਦੋਂ ਤੁਸੀਂ ਘਰ ਵਿੱਚ ਪਕਾਇਆ ਭੋਜਨ ਖਾਂਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਭੋਜਨ ਵਿੱਚ ਤੇਲ,ਨਮਕ,ਮਸਾਲੇ ਅਤੇ ਸਬਜ਼ੀਆਂ ਸ਼ਾਮਲ ਕੀਤੀਆਂ ਗਈਆਂ ਹਨ। ਜਰਨਲ ਆਫ਼ ਨਿਊਟ੍ਰੀਸ਼ਨ ਵਿੱਚ 2023 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਘਰ ਵਿੱਚ ਪਕਾਇਆ ਭੋਜਨ ਖਾਂਦੇ ਹਨ, ਉਹ ਰੈਸਟੋਰੈਂਟਾਂ 'ਤੇ ਨਿਰਭਰ ਕਰਨ ਵਾਲਿਆਂ ਨਾਲੋਂ ਕਾਫ਼ੀ ਘੱਟ ਕੈਲੋਰੀ ਅਤੇ ਘੱਟ ਖੰਡ ਦੀ ਖਪਤ ਕਰਦੇ ਹਨ।
ਘਰ ਦਾ ਬਣਿਆ ਖਾਣਾ ਕਿਵੇਂ ਲਾਹੇਵੰਦ:- ਰੈਸਟੋਰੈਂਟ ਤੁਹਾਨੂੰ ਸੁਆਦ ਦੇ ਸਕਦੇ ਹਨ,ਪਰ ਸਿਹਤ ਨਹੀਂ। ਬਾਹਰ ਦੇ ਖਾਣੇ ਵਿੱਚ ਅਕਸਰ ਜ਼ਿਆਦਾ ਤੇਲ,ਮੱਖਣ ਅਤੇ ਨਮਕ ਹੁੰਦਾ ਹੈ, ਜੋ ਕਿ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਅਮੈਰੀਕਨ ਜਰਨਲ ਆਫ਼ ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਰੈਸਟੋਰੈਂਟ ਦੇ ਭੋਜਨ ਵਿੱਚ ਆਮ ਤੌਰ 'ਤੇ ਘਰ ਵਿੱਚ ਪਕਾਏ ਗਏ ਭੋਜਨ ਨਾਲੋਂ ਦੁੱਗਣੀ ਫੈਟ ਅਤੇ ਕੈਲੋਰੀ ਹੁੰਦੀ ਹੈ। ਬਾਹਰ ਦਾ ਖਾਣਾ ਖਾਣ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ,ਜਦੋਂ ਕਿ ਘਰ ਦਾ ਬਣਿਆ ਖਾਣਾ ਖਾਣ ਨਾਲ ਐਸਿਡਿਟੀ, ਫੁੱਲਣਾ ਅਤੇ ਪੇਟ ਖ਼ਰਾਬ ਹੋਣ ਨੂੰ ਕੰਟਰੋਲ ਕਰਨ ਵਿੱਚ ਮਦਦ ਦੇ ਸਕਦਾ ਹੈ।
ਤਣਾਅ ਕੰਟਰੋਲ:- ਅਧਿਐਨਾਂ ਨੇ ਪਤਾ ਲੱਗਿਆ ਹੈ ਕਿ ਖਾਣਾ ਪਕਾਉਣ ਨਾਲ ਤਣਾਅ ਘੱਟ ਸਕਦਾ ਹੈ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਵਿੱਚ ਤਬਦੀਲੀ ਆਉਂਦੀ ਹੈ। ਜਿਸ ਤੁਸੀਂ ਯੋਗਾਂ ਦੇ ਕਰਨ ਦੇ ਸਮਾਨ ਮੰਨ ਸਕਦੇ ਹਾਂ। ਘਰ ਦਾ ਬਣਿਆ ਖਾਣਾ ਰੈਸਟੋਰੈਂਟ ਦੇ ਖਾਣੇ ਜਿੰਨਾ ਹੀ ਸੁਆਦੀ ਹੋ ਸਕਦਾ ਹੈ, ਅਤੇ ਕਈ ਵਾਰ ਇਸ ਤੋਂ ਵੀ ਵਧੀਆ ਹੋ ਸਕਦਾ ਹੈ। ਘਰ ਵਿੱਚ ਸੁਆਦੀ ਭੋਜਨ ਬਣਾਉਣ ਲਈ ਲਸਣ ਦੀ ਮਾਤਰਾ ਵਧਾਓ ਅਤੇ ਤੇਲ ਘਟਾਓ।