ਜ਼ੋਹਰਾਨ ਮਮਦਾਨੀ ਨੇ ਇੱਕ ਨਿੱਜੀ ਸਮਾਰੋਹ ’ਚ ਨਿਊਯਾਰਕ ਸਿਟੀ ਦੇ 112ਵੇਂ ਮੇਅਰ ਵਜੋਂ ਰਸਮੀ ਤੌਰ 'ਤੇ ਸਹੁੰ ਚੁੱਕੀ। 34 ਸਾਲਾ ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਅਗਵਾਈ ਕਰਨ ਲਈ ਚੁਣੇ ਗਏ ਪਹਿਲੇ ਦੱਖਣੀ ਏਸ਼ੀਆਈ ਅਤੇ ਮੁਸਲਿਮ ਬਣੇ।
ਮਮਦਾਨੀ ਨੇ ਪੁਰਾਣੇ ਸਿਟੀ ਹਾਲ ਸਬਵੇਅ ਸਟੇਸ਼ਨ 'ਤੇ ਇੱਕ ਨਿੱਜੀ ਸਮਾਰੋਹ ’ਚ ਕੁਰਾਨ ’ਤੇ ਹੱਥ ਰੱਖ ਕੇ ਸਹੁੰ ਚੁੱਕੀ, ਜਿਸ ਵਿੱਚ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਸਲਾਹਕਾਰ ਸ਼ਾਮਲ ਹੋਏ।
ਭਾਰਤੀ ਮੂਲ ਦਾ ਮਮਦਾਨੀ ਮਸ਼ਹੂਰ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦਾ ਪੁੱਤਰ ਹੈ। ਉਸਦਾ ਜਨਮ ਯੂਗਾਂਡਾ ’ਚ ਹੋਇਆ ਸੀ ਅਤੇ ਜਦੋਂ ਉਹ 7 ਸਾਲ ਦਾ ਸੀ ਤਾਂ ਉਹ ਆਪਣੇ ਪਰਿਵਾਰ ਨਾਲ ਨਿਊਯਾਰਕ ਸਿਟੀ ਚਲਾ ਗਿਆ ਸੀ। ਮਮਦਾਨੀ 2018 ’ਚ ਇੱਕ ਅਮਰੀਕੀ ਨਾਗਰਿਕ ਬਣਿਆ ਸੀ।