Saturday, 22nd of November 2025

ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼

Reported by: Sukhjinder Singh  |  Edited by: Jitendra Baghel  |  November 21st 2025 05:03 PM  |  Updated: November 21st 2025 05:51 PM
ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼

ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼

ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ । ਇਹ ਹਾਦਸਾ ਅਲ ਮਕਤੂਮ ਹਵਾਈ ਅੱਡੇ 'ਤੇ ਚੱਲ ਰਹੇ ਏਅਰ ਸ਼ੋਅ ਦੌਰਾਨ ਇੱਕ ਡੈਮੋ ਫਲਾਈਟ ਦੌਰਾਨ ਵਾਪਰਿਆ । ਏਪੀ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3:40 ਵਜੇ ਵਾਪਰਿਆ।

ਹਾਦਸੇ ਵਿੱਚ ਤੇਜਸ ਦੇ ਪਾਇਲਟ ਦੀ ਮੌਤ ਹੋ ਗਈ । ਭਾਰਤੀ ਹਵਾਈ ਸੈਨਾ ਨੇ ਇਸਦੀ ਪੁਸ਼ਟੀ ਕੀਤੀ ਹੈ । ਜਹਾਜ਼ ਦੇ ਕਰੈਸ਼ ਹੁੰਦੇ ਹੀ ਉਸਨੂੰ ਅੱਗ ਲੱਗ ਗਈ ਅਤੇ ਹਵਾਈ ਅੱਡੇ ਉੱਤੇ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ।

ਹਾਦਸੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਲੜਾਕੂ ਜਹਾਜ਼ ਦੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਕੋਰਟ ਆਫ਼ ਇਨਕੁਆਰੀ ਬਿਠਾ ਦਿੱਤੀ ਹੈ ।

ਹਵਾਈ ਸੈਨਾ ਦੇ ਤੇਜਸ ਜੈੱਟ ਦੇ ਕ੍ਰੈਸ਼ ਹੋਣ ਦੀ ਦੂਜੀ ਘਟਨਾ ਹੈ। ਇਸਤੋਂ ਪਹਿਲਾਂ 2024 ਵਿੱਚ ਰਾਜਸਥਾਨ ਦੇ ਪੋਖਰਣ ਵਿੱਚ ਇੱਕ ਅਭਿਆਸ ਦੌਰਾਨ ਇੰਜਣ ਫੇਲ੍ਹ ਹੋਣ ਕਾਰਨ ਤੇਜਸ ਕ੍ਰੈਸ਼ ਹੋ ਗਿਆ ਸੀ।