ਸਿਡਨੀ:- ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਬੀਤੀ ਦਿਨੀ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਦੌਰਾਨ 16 ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ। ਜਿਸ ਵਿੱਚ ਸਾਜਿਦ ਅਕਰਮ ਅਤੇ ਉਸਦੇ ਪੁੱਤਰ ਨਵੀਦ ਅਕਰਮ ਨੇ ਸਿਡਨੀ ਦੇ ਬੋਂਡੀ ਬੀਚ 'ਤੇ ਹਨੂਕਾਹ ਦੇ ਜਸ਼ਨਾਂ ਦੌਰਾਨ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਮੀਡੀਆ ਰਿਪੋਰਟਾਂ ਅਨੁਸਾਰ ਨਵੀਦ ਅਕਰਮ ਇੱਕ ਪਾਕਿਸਤਾਨੀ ਨਾਗਰਿਕ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਵਾਰਤਾਲਾਪ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ 50 ਸਾਲਾ ਅੱਤਵਾਦੀ ਸਾਜਿਦ ਅਕਰਮ ਨੂੰ ਪੁਲਿਸ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਹੈ। ਉੱਥੇ ਹੀ ਉਸਦਾ ਪੁੱਤਰ ਨਵੀਦ ਅਕਰਮ ਹਸਪਤਾਲ ਵਿੱਚ ਦਾਖਲ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਨਵੀਦ ਅਕਰਮ ਕੋਲ ਆਸ੍ਰੇਟਲੀਆ ਦੇ ਨਿਉ ਵੇਲਜ਼ ਦਾ ਡਰਾਈਵਿੰਗ ਲਾਇਸੈਂਸ ਵੀ ਹੈ। ਇਹ ਭਿਆਨਕ ਹਮਲੇ ਵਿੱਚ 16 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਵਿਚ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਸੂਤਰਾਂ ਅਨੁਸਾਰ ਸਾਜਿਦ ਅਕਰਮ ਅਤੇ ਪੁੱਤਰ ਨਵੀਦ ਅਕਰਮ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਦੱਖਣੀ ਤੱਟ ਉੱਤੇ ਮੱਛੀਆਂ ਫੜਨ ਜਾ ਰਹੇ ਹਨ, ਜਿਸ ਦੌਰਾਨ ਉਹਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਨਵੀਦ ਅਕਰਮ ਦੀ ਹਿਸਟਰੀ ਜਾਣਨ ਤੋਂ ਬਾਅਦ ਸਿਡਨੀ ਦੇ ਪੱਛਮ ਵਿੱਚ ਬੋਨੀਰਿੰਗ ਵਿੱਚ ਉਸ ਦੇ ਘਰ ਨੂੰ ਘੇਰਾ ਪਾ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਨਵੀਦ ਅਕਰਮ ਮਾਂ ਵੇਰੇਨਾ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਬੇਰੁਜ਼ਗਾਰ ਮਿਸਤਰੀ ਹੈ, ਉਸ ਦੇ ਆਪਣੇ ਪੁੱਤਰ ਨਾਲ ਐਤਵਾਰ ਨੂੰ ਗੱਲਬਾਤ ਹੋਈ ਸੀ। ਨਵੀਦ ਦੀ ਮਾਂ ਨੇ ਕਿਹਾ ਉਹ ਆਪਣੇ ਪਿਤਾ ਨਾਲ ਵੀਕਐਂਡ ਲਈ ਜੇਰਵਿਸ ਬੇ ਗਿਆ ਹੋਇਆ ਸੀ।
ਪੁਲਿਸ ਕਮਿਸ਼ਨਰ ਮੇਲ ਲੈਨਿਯਨ ਨੇ ਕਿਹਾ ਮੌਕੇ ਵਾਰਦਾਤ ਤੋਂ ਪੁਲਿਸ ਨੇ 6 ਸ਼ੱਕੀ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਕਿਹਾ ਸਾਜਿਦ ਕੋਲ 10 ਸਾਲ ਪੁਰਾਣਾ ਗੰਨ ਦਾ ਲਾਇਸੈਂਸ ਹੈ। ਇਸ ਤੋਂ ਇਲਾਵਾ ਨਵੀਦ ਅਕਰਮ ਦੀ ਗੱਡੀ ਵਿੱਚ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਅਤੇ ISIS ਦਾ ਝੰਡਾ ਵੀ ਪ੍ਰਾਪਤ ਹੋਇਆ ਹੈ।