ਨਵੀਂ ਦਿੱਲੀ:- ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਆਪਣਾ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ ਅਮਰੀਕਾ ਲਈ ਭਾਰਤ ਤੋਂ ਵੱਧ ਕੋਈ ਵੀ ਦੇਸ਼ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਵਪਾਰ ਸਮਝੌਤੇ ਬਾਰੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀ ਕੱਲ੍ਹ ਮੰਗਲਵਾਰ ਨੂੰ ਫ਼ੋਨ 'ਤੇ ਇਸ 'ਤੇ ਚਰਚਾ ਕਰਨ ਵਾਲੇ ਹਨ।
ਅਮਰੀਕੀ ਰਾਜਦੂਤ ਨੇ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਦੋਸਤੀ ਨੂੰ ਸੱਚਾ ਦੱਸਿਆ। ਉਨ੍ਹਾਂ ਕਿਹਾ ਕਿ ਸੱਚੇ ਦੋਸਤ ਅਸਹਿਮਤ ਹੋ ਸਕਦੇ ਹਨ, ਪਰ ਆਖਿਰ ਵਿੱਚ ਉਹ ਹਮੇਸ਼ਾ ਆਪਣੇ ਮਤਭੇਦਾਂ ਨੂੰ ਸੁਲਝਾ ਲੈਂਦੇ ਹਨ। ਗੋਰ ਨੇ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ 1 ਤੋਂ 2 ਸਾਲਾਂ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ।
ਸਰਜੀਓ ਗੋਰ ਨੇ ਆਪਣੇ ਪਹਿਲੇ ਸੰਬੋਧਨ ਦੀ ਸ਼ੁਰੂਆਤ "ਨਮਸਤੇ" ਨਾਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਭਾਰਤ ਨੂੰ ਇੱਕ ਅਸਾਧਾਰਨ ਰਾਸ਼ਟਰ ਦੱਸਿਆ ਅਤੇ ਕਿਹਾ ਕਿ ਇੱਥੇ ਕੰਮ ਕਰਨਾ ਸਨਮਾਨ ਦੀ ਗੱਲ ਹੈ। ਗੋਰ ਨੇ ਕਿਹਾ - ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸੰਗਮ ਹੈ।
#WATCH | Delhi: After assuming charge as the US Ambassador to India, Sergio Gor says, "I have travelled all over the world with President Trump, and I can attest that his friendship with Prime Minister Modi is real. The United States and India are bound, not just by shared… pic.twitter.com/Wo1ztKxAoi
— ANI (@ANI) January 12, 2026
"ਭਾਰਤ ਵੱਡਾ ਦੇਸ਼, ਵਪਾਰਕ ਡੀਲ ਆਸਾਨ ਨਹੀਂ"-ਗੋਰ
ਅਮਰੀਕੀ ਰਾਜਦੂਤ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਤੋਂ ਵਪਾਰਕ ਡੀਲ ਬਾਰੇ ਅਪਡੇਟਸ ਮੰਗ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਵੇਂ ਧਿਰਾਂ ਲਗਾਤਾਰ ਸੰਪਰਕ ਵਿੱਚ ਹਨ ਅਤੇ ਗੱਲਬਾਤ ਅੱਗੇ ਵਧ ਰਹੀ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਇਸ ਲਈ ਇਹ ਪ੍ਰਕਿਰਿਆ ਆਸਾਨ ਨਹੀਂ ਹੈ, ਪਰ ਦੋਵੇਂ ਦੇਸ਼ ਇਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਰਜੀਓ ਗੋਰ ਨੇ ਕਿਹਾ ਕਿ ਵਪਾਰਕ ਭਾਰਤ-ਅਮਰੀਕਾ ਸਬੰਧਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਪਰ ਸਹਿਯੋਗ ਸਿਰਫ ਵਪਾਰ ਤੱਕ ਸੀਮਿਤ ਨਹੀਂ ਹੈ। ਦੋਵੇਂ ਦੇਸ਼ ਸੁਰੱਖਿਆ, ਅੱਤਵਾਦ ਵਿਰੋਧੀ, ਊਰਜਾ, ਤਕਨਾਲੋਜੀ, ਸਿੱਖਿਆ ਅਤੇ ਸਿਹਤ ਵਰਗੇ ਮੁੱਖ ਖੇਤਰਾਂ ਵਿੱਚ ਵੀ ਇਕੱਠੇ ਕੰਮ ਕਰ ਰਹੇ ਹਨ।