Friday, 10th of July 2026

SC: ‘ਸਿਰਫ਼ ਚੈਪਟਰ ਹਟਾਉਣਾ ਤੇ ਮੁਆਫੀ ਮੰਗਣੀ ਕਾਫ਼ੀ ਨਹੀਂ', NCERT ਕਿਤਾਬ ਵਿਵਾਦ 'ਤੇ ਸੁਪਰੀਮ ਕੋਰਟ ਸਖ਼ਤ, ਸੁਣਾਈਆਂ ਖਰੀਆਂ-ਖਰੀਆਂ

Edited By: Lajwinder Kaur | Updated at: February 26th 2026 01:37 PM
Trending News
SC: ‘ਸਿਰਫ਼ ਚੈਪਟਰ ਹਟਾਉਣਾ ਤੇ ਮੁਆਫੀ ਮੰਗਣੀ ਕਾਫ਼ੀ ਨਹੀਂ', NCERT ਕਿਤਾਬ ਵਿਵਾਦ 'ਤੇ ਸੁਪਰੀਮ ਕੋਰਟ ਸਖ਼ਤ, ਸੁਣਾਈਆਂ ਖਰੀਆਂ-ਖਰੀਆਂ

SC: ‘ਸਿਰਫ਼ ਚੈਪਟਰ ਹਟਾਉਣਾ ਤੇ ਮੁਆਫੀ ਮੰਗਣੀ ਕਾਫ਼ੀ ਨਹੀਂ', NCERT ਕਿਤਾਬ ਵਿਵਾਦ 'ਤੇ ਸੁਪਰੀਮ ਕੋਰਟ ਸਖ਼ਤ, ਸੁਣਾਈਆਂ ਖਰੀਆਂ-ਖਰੀਆਂ

ਐਨਸੀਈਆਰਟੀ (NCERT) ਨੇ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਨਿਆਂਪਾਲਿਕਾ (Judiciary) ਨਾਲ ਸਬੰਧਤ ਅਧਿਆਏ 'ਤੇ ਵੱਡਾ 'ਯੂ-ਟਰਨ' ਲਿਆ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਸਖ਼ਤ ਫਟਕਾਰ ਤੋਂ ਬਾਅਦ, NCERT ਨੇ 'ਨਿਆਇਕ ਭ੍ਰਿਸ਼ਟਾਚਾਰ' (Judicial Corruption) ਵਾਲੇ ਵਿਵਾਦਤ ਅਧਿਆਏ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੰਸਥਾ ਨੇ ਸੁਪਰੀਮ ਕੋਰਟ ਵਿੱਚ ਆਪਣੀ ਗਲਤੀ ਕਬੂਲ ਕਰਦਿਆਂ ਮਾਫ਼ੀ ਵੀ ਮੰਗੀ ਹੈ, ਪਰ ਅਦਾਲਤ ਇਸ 'ਤੇ ਸੰਤੁਸ਼ਟ ਨਜ਼ਰ ਨਹੀਂ ਆਈ। ਸੁਪਰੀਮ ਕੋਰਟ ਨੇ NCERT ਨੂੰ ਸਖ਼ਤ ਸਵਾਲ ਪੁੱਛਦਿਆਂ ਕਿਹਾ, "ਕਿਉਂ ਨਾ ਤੁਹਾਡੇ ਖ਼ਿਲਾਫ਼ ਅਦਾਲਤ ਦੀ ਮਾਣਹਾਨੀ (Contempt of Court) ਦਾ ਕੇਸ ਚਲਾਇਆ ਜਾਵੇ?"

"ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ": NCERT ਦੀ ਅਦਾਲਤ ਵਿੱਚ ਗੁਹਾਰ

ਅਦਾਲਤ ਵਿੱਚ ਸੁਣਵਾਈ ਦੌਰਾਨ NCERT ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਨਰਮ ਰੁਖ਼ ਅਖਤਿਆਰ ਕਰਦਿਆਂ ਕਿਹਾ, "ਸਭ ਤੋਂ ਪਹਿਲਾਂ, ਅਸੀਂ ਇਸ ਗਲਤੀ ਲਈ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਾਂ। ਸਕੂਲ ਸਿੱਖਿਆ ਦੇ ਸਕੱਤਰ (Secretary) ਵੀ ਇੱਥੇ ਅਦਾਲਤ ਵਿੱਚ ਮੌਜੂਦ ਹਨ।"

"ਇਹ ਇੱਕ ਸੋਚੀ-ਸਮਝੀ ਹਰਕਤ ਹੈ": ਚੀਫ਼ ਜਸਟਿਸ ਦੀ NCERT ਨੂੰ ਫਟਕਾਰ

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਇਸ ਮਾਮਲੇ ‘ਚ ਬਹੁਤ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਕਿਤਾਬ ਵਿੱਚ ਅਜਿਹੀ ਸਮੱਗਰੀ ਛਾਪਣਾ ਕੋਈ ਅਣਜਾਣੇ ਵਿੱਚ ਹੋਈ ਗਲਤੀ ਨਹੀਂ, ਸਗੋਂ ਇੱਕ "ਸੋਚੀ-ਸਮਝੀ ਹਰਕਤ" ਹੈ। ਚੀਫ਼ ਜਸਟਿਸ ਨੇ ਚੇਤਾਵਨੀ ਦਿੰਦਿਆਂ ਕਿਹਾ, "ਮੈਂ ਖ਼ੁਦ ਇਸ ਗੱਲ ਦਾ ਪਤਾ ਲਗਾਵਾਂਗਾ ਕਿ ਇਸ ਲਾਪਰਵਾਹੀ ਲਈ ਕੌਣ ਜ਼ਿੰਮੇਵਾਰ ਹੈ। ਇਹ ਮਾਮਲਾ ਸਿਰਫ਼ ਮਾਫ਼ੀ ਮੰਗਣ ਨਾਲ ਇੱਥੇ ਖ਼ਤਮ ਨਹੀਂ ਹੋਵੇਗਾ।"

"ਨਿਆਂਪਾਲਿਕਾ ਦੇ ਅਕਸ ਨੂੰ ਜਾਣਬੁੱਝ ਕੇ ਢਾਹ ਲਾਈ ਗਈ": ਚੀਫ਼ ਜਸਟਿਸ

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ NCERT ਦੀ ਕਿਤਾਬ ਵਿੱਚ ਛਪੀ ਸਮੱਗਰੀ 'ਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜੱਜਾਂ ਦੀਆਂ ਟਿੱਪਣੀਆਂ ਨੂੰ ਬਹੁਤ ਹੀ 'ਸਿਲੈਕਟਿਵ' (ਚੋਣਵੇਂ) ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ (Judiciary) ਬਾਰੇ ਇੱਕ ਅਧੂਰੀ ਅਤੇ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Punjabi Shorts

Latest News