Friday, 24th of July 2026

ਹਰਿਆਣਾ ‘ਚ ਅਸਿਸਟੈਂਟ ਰਜਿਸਟਰਾਰ ਤੇ ਇੰਸਪੈਕਟਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਨੌਕਰੀ ਦੇ ਨਾਂ 'ਤੇ ਮੰਗਿਆ ਸੀ 1 ਲੱਖ, ਕੈਥਲ ACB ਨੇ ਇੰਝ ਜਾਲ ਵਿਛਾ ਰੰਗੇ ਹੱਥੀਂ ਕੀਤੇ ਕਾਬੂ

Edited By: Lajwinder Kaur | Updated at: February 26th 2026 05:05 PM
Trending News
ਹਰਿਆਣਾ ‘ਚ ਅਸਿਸਟੈਂਟ ਰਜਿਸਟਰਾਰ ਤੇ ਇੰਸਪੈਕਟਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਨੌਕਰੀ ਦੇ ਨਾਂ 'ਤੇ ਮੰਗਿਆ ਸੀ 1 ਲੱਖ, ਕੈਥਲ ACB ਨੇ ਇੰਝ ਜਾਲ ਵਿਛਾ ਰੰਗੇ ਹੱਥੀਂ ਕੀਤੇ ਕਾਬੂ

ਹਰਿਆਣਾ ‘ਚ ਅਸਿਸਟੈਂਟ ਰਜਿਸਟਰਾਰ ਤੇ ਇੰਸਪੈਕਟਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਨੌਕਰੀ ਦੇ ਨਾਂ 'ਤੇ ਮੰਗਿਆ ਸੀ 1 ਲੱਖ, ਕੈਥਲ ACB ਨੇ ਇੰਝ ਜਾਲ ਵਿਛਾ ਰੰਗੇ ਹੱਥੀਂ ਕੀਤੇ ਕਾਬੂ

ਹਰਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੈਥਲ 'ਚ ਐਂਟੀ ਕਰਪਸ਼ਨ ਬਿਊਰੋ (ACB) ਨੇ ਇੱਕ ਸਖ਼ਤ ਕਾਰਵਾਈ ਕਰਦਿਆਂ ਸਹਿਕਾਰੀ ਸਭਾਵਾਂ (Cooperative Societies) ਦੇ ਅਸਿਸਟੈਂਟ ਰਜਿਸਟਰਾਰ ਰਿਸ਼ੀ ਮਹਾਜਨ ਅਤੇ ਇੰਸਪੈਕਟਰ ਜਸਬੀਰ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 'ਪਾੜਲਾ ਪੈਕਸ' (PACS) ਵਿੱਚ ਇੱਕ ਨੌਜਵਾਨ ਨੂੰ ਨੌਕਰੀ ਦਿਵਾਉਣ ਦੇ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।

ਇੰਝ ਜਾਲ ਵਿਛਾ ਕੀਤਾ ਗ੍ਰਿਫਤਾਰ

ਸ਼ਿਕਾਇਤ ਮਿਲਣ ਤੋਂ ਬਾਅਦ ACB ਦੀ ਟੀਮ ਨੇ ਜਾਲ ਵਿਛਾਇਆ ਅਤੇ ਜਿਵੇਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 30 ਹਜ਼ਾਰ ਰੁਪਏ ਦਿੱਤੇ ਗਏ, ਟੀਮ ਨੇ ਦੋਵਾਂ ਅਧਿਕਾਰੀਆਂ ਨੂੰ ਕਾਬੂ ਕਰ ਲਿਆ। ਪੁਲਿਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਵਿੱਚ ਹੋਰ ਵੀ ਕੋਈ ਸ਼ਾਮਲ ਹੈ।

30 ਹਜ਼ਾਰ ਲੈਂਦੇ ਰੰਗੇ ਹੱਥੀਂ ਕੀਤੇ ਕਾਬੂ

ਸ਼ਿਕਾਇਤ ਦੇ ਅਨੁਸਾਰ, ਇਹ ਸੌਦੇਬਾਜ਼ੀ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਦੋਸ਼ ਹੈ ਕਿ ਇੰਸਪੈਕਟਰ ਜਸਬੀਰ ਨੇ ਲਗਭਗ ਦਸ ਦਿਨ ਪਹਿਲਾਂ ਹੀ ਰਿਸ਼ਵਤ ਦੇ 70 ਹਜ਼ਾਰ ਰੁਪਏ ਲੈ ਲਏ ਸਨ। ਇਸ ਤੋਂ ਬਾਅਦ ਬਾਕੀ ਬਚੀ 30 ਹਜ਼ਾਰ ਰੁਪਏ ਦੀ ਰਕਮ ਅੱਜ ਦੇਣ ਦਾ ਸਮਾਂ ਤੈਅ ਕੀਤਾ ਗਿਆ ਸੀ। ਜਿਵੇਂ ਹੀ ਸ਼ਿਕਾਇਤਕਰਤਾ ਨੇ ਅਸਿਸਟੈਂਟ ਰਜਿਸਟਰਾਰ ਰਿਸ਼ੀ ਮਹਾਜਨ ਨੂੰ ਇਹ 30 ਹਜ਼ਾਰ ਰੁਪਏ ਫੜਾਏ, ਪਹਿਲਾਂ ਤੋਂ ਹੀ ਜਾਲ ਵਿਛਾ ਕੇ ਬੈਠੀ ਏਸੀਬੀ (ACB) ਦੀ ਟੀਮ ਨੇ ਦੋਵਾਂ ਅਧਿਕਾਰੀਆਂ ਨੂੰ ਮੌਕੇ 'ਤੇ ਰੰਗੇ ਹੱਥੀਂ ਕਾਬੂ ਕਰ ਲਿਆ।

ਭ੍ਰਿਸ਼ਟਾਚਾਰ ਵਿਰੁੱਧ ਏਸੀਬੀ ਦੀ ਵੱਡੀ ਪਹਿਲ: ਹੋਰ ਖੁਲਾਸੇ ਹੋਣ ਦੀ ਸੰਭਾਵਨਾ

ਐਂਟੀ ਕਰਪਸ਼ਨ ਬਿਊਰੋ (ACB) ਦੀ ਟੀਮ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਮੁੱਢਲੀ ਜਾਂਚ ਵਿੱਚ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਰਿਸ਼ਵਤਖੋਰੀ ਦੇ ਨੈੱਟਵਰਕ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਏਸੀਬੀ ਦੇ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੌਜਵਾਨ ਤੋਂ ਵੀ ਨੌਕਰੀ ਦੇ ਨਾਮ 'ਤੇ ਇਸ ਤਰ੍ਹਾਂ ਦੀ ਨਾਜਾਇਜ਼ ਵਸੂਲੀ ਕੀਤੀ ਗਈ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਅੱਗੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਸਰਕਾਰੀ ਮਹਿਕਮਿਆਂ 'ਚ ਛੁਪੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਨੱਥ ਪਾਈ ਜਾ ਸਕੇ।

Punjabi Shorts

Latest News