ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਤਰੁਣ ਤਿਆਗੀ (40) ਨੇ ਇੱਕ ਅਜੀਬੋ-ਗਰੀਬ ਵਰਲਡ ਰਿਕਾਰਡ ਬਣਾਇਆ ਹੈ। ਦਰਅਸਲ ਤਰੁਣ ਤਿਆਗੀ ਨੇ ਬਿਨਾਂ ਰੁਕੇ 30 ਸਕਿੰਟਾਂ ਵਿੱਚ ਢਾਈ ਲੀਟਰ ਪਾਣੀ ਪੀ ਕੇ ਇਹ ਰਿਕਾਰਡ ਬਣਾਇਆ ਹੈ। ਇਸ ਕਾਰਨਾਮੇ ਕਾਰਨ ਉਸ ਦੀ ਨਾਂਅ ਵਰਲਡ ਵਾਈਡ ਬੁੱਕ ਆਫ਼ ਰਿਕਾਰਡ ਵਿੱਚ ਨਾਮ ਦਰਜ ਹੋ ਗਿਆ ਹੈ। ਇਸ ਦੌਰਾਨ ਮਾਰਕੀਟਿੰਗ ਹੈੱਡ ਸੰਜਨਾ ਨੇ ਉਸਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇੰਨਾ ਹੀ ਨਹੀਂ, ਤਰੁਣ ਨੇ ਦਾਅਵਾ ਕੀਤਾ ਕਿ ਉਹ ਇੱਕ ਦਿਨ ਵਿੱਚ ਲਗਭਗ 28 ਲੀਟਰ ਪਾਣੀ ਪੀ ਸਕਦਾ ਹੈ। ਵਰਲਡ ਵਾਈਡ ਬੁੱਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਢਾਈ ਲੀਟਰ ਪਾਣੀ ਪੀਣ ਦਾ ਰਿਕਾਰਡ ਮਲੇਸ਼ੀਆ ਦੇ ਨਿਵਾਸੀ ਸਲੀਮ ਦੇ ਨਾਮ ਹੈ, ਜੋ 34.17 ਸਕਿੰਟ ਦਾ ਸਮਾਂ ਢਾਈ ਲੀਟਰ ਪਾਣੀ ਪੀਣ ਲਈ ਲਾਉਂਦਾ ਹੈ। ਤਰੁਣ ਦਾ ਕਹਿਣਾ ਹੈ ਕਿ ਉਹ 9 ਸਕਿੰਟਾਂ ਵਿੱਚ ਇੱਕ ਲੀਟਰ ਪਾਣੀ ਪੀ ਸਕਦਾ ਹੈ, ਜਦੋਂ ਕਿ 13 ਸਕਿੰਟਾਂ ਵਿੱਚ ਇੱਕ ਲੀਟਰ ਪਾਣੀ ਪੀਣ ਦਾ ਰਿਕਾਰਡ ਭਾਰਤ ਦੇ ਗਣੇਸ਼ ਪਰਜੀ ਕੁਟੇ ਦੇ ਨਾਮ ਹੈ।

ਉਸ ਦੌਰਾਨ ਗੱਲਬਾਤ ਕਰਦੇ ਹੋਏ ਤਰੁਣ ਤਿਆਗੀ ਨੇ ਕਿਹਾ ਕਿ ਉਹ ਅੱਗੇ ਵੀ ਕਈ ਤਰ੍ਹਾਂ ਦੇ ਰਿਕਾਰਡ ਆਪਣੇ ਨਾਂਅ ਕਰਨ ਦੇ ਲਈ ਮਿਹਨਤ ਜਾਰੀ ਰੱਖੇਗਾ।
ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼, ਇੱਕ ਸਾਲਾਨਾ ਹਵਾਲਾ ਕਿਤਾਬ ਹੈ ਜੋ ਦੁਨੀਆ ਅਤੇ ਇਸਦੇ ਨਿਵਾਸੀਆਂ ਬਾਰੇ ਹਰ ਕਿਸਮ ਦੇ ਰਿਕਾਰਡਾਂ ਨੂੰ ਕਵਰ ਕਰਦੀ ਹੈ।