Trending:
ਮੁੰਬਈ:- ਉਦੈਪੁਰ ਵਿੱਚ ਵਿਆਹ ਤੋਂ ਬਾਅਦ ਕਲਾਕਾਰ ਸਟੀਬਿਨ ਬੇਨ ਅਤੇ ਅਦਾਕਾਰਾ ਨੂਪੁਰ ਸੈਨਨ ਵੱਲੋਂ ਮੰਗਲਵਾਰ ਨੂੰ ਮੁੰਬਈ ਵਿੱਚ ਇੱਕ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਪਾਰਟੀ ਵਿੱਚ ਸਲਮਾਨ ਖਾਨ, ਮੌਨੀ ਰਾਏ, ਦਿਸ਼ਾ ਪਟਾਨੀ ਅਤੇ ਫਰਾਹ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਜੋੜੇ ਨੂੰ ਵਧਾਈ ਦੇਣ ਲਈ ਸ਼ਿਰਕਤ ਕੀਤੀ। ਰਿਸੈਪਸ਼ਨ ਪਾਰਟੀ ਵਿੱਚ ਸਲਮਾਨ ਖਾਨ ਦੇ ਪਹੁੰਚਣ ਨਾਲ ਲੋਕਾਂ ਦਾ ਧਿਆਨ ਸਲਮਾਨ ਨੇ ਖਿੱਚ ਲਿਆ। ਸਟੀਬਿਨ ਅਤੇ ਨੂਪੁਰ ਨੇ ਸਲਮਾਨ ਖਾਨ ਦਾ ਨਿੱਘਾ ਸਵਾਗਤ ਕੀਤਾ। ਉੱਥੇ ਹੀ ਸਲਮਾਨ ਖਾਨ ਨੇ ਜੋੜੇ ਨੂੰ ਵਧਾਈ ਦਿੱਤੀ।
ਤਲਵਿੰਦਰ ਤੇ ਦਿਸ਼ਾ ਪਟਾਨੀ ਦੀ ਚਰਚਾ:- ਰਿਸੈਪਸ਼ਨ ਪਾਰਟੀ ਵਿੱਚ ਕਲਾਕਾਰ ਤਲਵਿੰਦਰ ਵੀ ਸ਼ਾਮਲ ਹੋਏ। ਇਹ ਧਿਆਨ ਦੇਣ ਯੋਗ ਹੈ ਕਿ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਵਾਲ ਉੱਠ ਰਹੇ ਹਨ ਕਿ ਕੀ ਤਲਵਿੰਦਰ ਅਤੇ ਦਿਸ਼ਾ ਪਟਾਨੀ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਉਦੈਪੁਰ ਵਿੱਚ ਨੂਪੁਰ ਅਤੇ ਸਟੀਬਿਨ ਦੇ ਵਿਆਹ ਤੋਂ ਬਾਅਦ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਮੰਗਲਵਾਰ ਨੂੰ, ਤਲਵਿੰਦਰ ਨੂੰ ਵੀ ਰਿਸੈਪਸ਼ਨ ਵਿੱਚ ਦੇਖਿਆ ਗਿਆ ਸੀ। ਉਹ ਮੌਨੀ ਰਾਏ ਦੇ ਨਾਲ ਦੇਖਿਆ ਗਿਆ ਸੀ, ਉਨ੍ਹਾਂ ਦੇ ਪਿੱਛੇ ਦਿਸ਼ਾ ਪਟਾਨੀ ਸੀ।
ਉਦੈਪੁਰ 'ਚ ਹੋਇਆ ਸਟੀਬਿਨ ਤੇ ਨੂਪੁਰ ਦਾ ਵਿਆਹ:- ਨੂਪੁਰ ਤੇ ਸਟੀਬਿਨ ਦਾ ਹਾਲ ਹੀ ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਹੋਇਆ ਸੀ। ਇਹ ਵਿਆਹ ਰੈਫਲਜ਼ ਹੋਟਲ/ਫੇਅਰਮੋਂਟ ਪੈਲੇਸ ਵਿੱਚ ਹੋਇਆ, ਜਿਸ ਵਿੱਚ 2 ਵੱਖ-ਵੱਖ ਸੱਭਿਆਚਾਰਾਂ ਦੀ ਝਲਕ ਦੇਖਣ ਨੂੰ ਮਿਲੀ। 10 ਜਨਵਰੀ, 2026 ਨੂੰ ਜੋੜੇ ਨੇ ਪਹਿਲਾਂ ਈਸਾਈ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ, ਜਿਸ ਵਿੱਚ ਨੂਪੁਰ ਨੇ ਚਿੱਟਾ ਗਾਊਨ ਪਾਇਆ ਹੋਇਆ ਸੀ ਅਤੇ ਸਟੀਬਿਨ ਨੇ ਚਿੱਟੇ ਰੰਗ ਦੀ ਡਰੈਸ ਪਾਈ ਹੋਈ ਸੀ।
ਅਗਲੇ ਦਿਨ 11 ਜਨਵਰੀ ਨੂੰ ਜੋੜੇ ਨੇ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ 7 ਫੇਰੇ ਵੀ ਲਏ। ਹਿੰਦੂ ਵਿਆਹ ਲਈ ਨੂਪੁਰ ਨੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਲਾਲ-ਪੀਚ ਲਹਿੰਗਾ ਪਾਇਆ ਸੀ, ਜਦੋਂ ਕਿ ਸਟੀਬਿਨ ਨੇ ਬੇਜ ਰੰਗ ਦੀ ਸ਼ੇਰਵਾਨੀ ਪਾਈ ਸੀ। ਦਿਸ਼ਾ ਪਟਾਨੀ, ਮੌਨੀ ਰਾਏ, ਬੀ ਪ੍ਰਾਕ ਅਤੇ ਹੋਰ ਮਸ਼ਹੂਰ ਹਸਤੀਆਂ ਵਿਆਹ ਵਿੱਚ ਸ਼ਾਮਲ ਹੋਈਆਂ।
ਨੂਪੁਰ ਨੇ ਕਿਵੇਂ ਕੀਤੀ ਅਦਾਕਾਰੀ ਦੀ ਸ਼ੁਰੂਆਤ:- ਨੂਪੁਰ ਦੇ ਕਰੀਅਰ ਦੀ ਗੱਲ ਕਰੀਏ ਤਾਂ, ਉਸਨੇ 2019 ਵਿੱਚ ਬੀ. ਪ੍ਰਾਕ ਦੇ ਗੀਤ ਵੀਡੀਓ "ਫਿਲਹਾਲ" ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਅਕਸ਼ੈ ਕੁਮਾਰ ਨਾਲ ਦਿਖਾਈ ਦਿੱਤੇ ਸੀ। ਇਸ ਤੋਂ ਬਾਅਦ 2021 ਵਿੱਚ ਦੋਵਾਂ ਦੀ 2: ਮੁਹੱਬਤ ਐਲਬਮ ਆਈ ਸੀ।
ਵੱਡੇ ਪਰਦੇ 'ਤੇ ਨੂਪੁਰ ਨੇ 2023 ਵਿੱਚ ਤੇਲਗੂ ਫਿਲਮ "ਟਾਈਗਰ ਨਾਗੇਸ਼ਵਰ ਰਾਓ" ਤੋਂ ਸ਼ੁਰੂਆਤ ਕੀਤੀ ਸੀ। ਉਸਦਾ ਸ਼ੋਅ "ਪੌਪ ਕੌਨ ?" ਵੀ ਉਸੇ ਸਾਲ ਹੌਟਸਟਾਰ 'ਤੇ ਰਿਲੀਜ਼ ਹੋਇਆ ਸੀ। ਹੁਣ 2026 ਵਿੱਚ ਨੂਪੁਰ ਹਿੰਦੀ ਫਿਲਮ ਜਗਤ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਹੈ।
ਉੱਥੇ ਹੀ ਸਟੀਬਿਨ ਸੰਗੀਤ ਜਗਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਸੰਗੀਤ ਜਗਤ ਵਿੱਚ 2018 ਤੋਂ ਸਰਗਰਮ ਹੈ। ਉਸਨੇ "ਥੋੜਾ ਥੋੜ੍ਹਾ ਪਿਆਰ," "ਬਾਰੀਸ਼ ਬਨ ਜਾਨਾ," "ਰੁਲਾ ਕੇ ਗਿਆ ਇਸ਼ਕ," ਅਤੇ "ਮੇਰਾ ਮਹਿਬੂਬ" ਵਰਗੇ ਗੀਤ ਗਾਏ ਹਨ। ਉਸਨੇ ਕਈ ਬਾਲੀਵੁੱਡ ਫਿਲਮਾਂ ਲਈ ਵੀ ਗਾਣਾ ਗਾਇਆ ਹੈ, ਜਿਨ੍ਹਾਂ ਵਿੱਚ "ਸ਼ਿਮਲਾ ਮਿਰਚੀ," "ਸੈਲਫੀ," ਅਤੇ "ਜਰਸੀ" ਜਿਹੇ ਕਈ ਫ਼ਿਲਮੀ ਗੀਤ ਸ਼ਾਮਲ ਹਨ।