Saturday, 10th of October 2026

Weather Update: ਹਰਿਆਣਾ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਨੂੰ ਲੈ ਕੇ ਜਾਰੀ ਕੀਤਾ ਤਾਜ਼ਾ ਅਪਡੇਟ

Edited By: Lajwinder Kaur | Updated at:
Weather Update: ਹਰਿਆਣਾ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਨੂੰ ਲੈ ਕੇ ਜਾਰੀ ਕੀਤਾ ਤਾਜ਼ਾ ਅਪਡੇਟ

Weather Update: ਹਰਿਆਣਾ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਬੱਦਲਵਾਈ ਤੇ ਹਲਕੀ ਬੂੰਦਾਬਾਂਦੀ ਨੂੰ ਲੈ ਕੇ ਜਾਰੀ ਕੀਤਾ ਤਾਜ਼ਾ ਅਪਡੇਟ

Weather Update: ਇਸ ਸਮੇਂ ਉੱਤਰ ਭਾਰਤ 'ਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵੱਧੇ ਤਾਪਮਾਨ ਕਰਕੇ ਲੋਕਾਂ ਨੂੰ ਸੇਕ ਦਾ ਅਹਿਸਾਸ ਹੋ ਰਿਹਾ ਹੈ। ਦਿੱਲੀ, ਹਰਿਆਣਾ ਤੇ ਪੰਜਾਬ ਸਣੇ ਕਈ ਸੂਬਿਆਂ 'ਚ ਤੇਜ਼ੀ ਦੇ ਨਾਲ ਗਰਮੀ ਵੱਧ ਰਹੀ ਹੈ। ਇਸ ਕਰਕੇ ਰਾਤ ਦਾ ਤਾਪਮਾਨ ਵੀ ਵੱਧ ਰਿਹਾ ਹੈ। ਲੋਕਾਂ ਨੇ ਪੱਖੇ ਚਲਾਉਂਣੇ ਸ਼ੁਰੂ ਕਰ ਦਿੱਤੇ ਹਨ। ਪਰ ਮੌਸਮ ਵਿਭਾਗ ਵੱਲੋਂ ਹਰਿਆਣੇ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਦਿੱਤਾ ਹੈ, ਜਿਸ ਮੀਂਹ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। 

ਹਰਿਆਣਾ ਵਿੱਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਾਫ਼ੀ ਉੱਪਰ ਚੱਲ ਰਿਹਾ ਹੈ ਅਤੇ ਹਿਸਾਰ ‘ਚ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਦਿਨ ਦੇ ਨਾਲ-ਨਾਲ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਮੌਸਮ ਲਏਗਾ ਮੁੜ ਕਰਵਟ

ਇਸੇ ਦੌਰਾਨ, ਅੱਜ ਇੱਕ ਕਮਜ਼ੋਰ ਵੈਸਟਨ ਡਿਸਟਰਬਨ (Western Disturbance) ਦਸਤਕ ਦੇ ਰਿਹਾ ਹੈ। ਇਸ ਦੇ ਪ੍ਰਭਾਵ ਨਾਲ ਬੱਦਲਵਾਈ ਰਹਿਣ ਅਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ, 4 ਮਾਰਚ ਤੱਕ ਇੱਕ ਤੋਂ ਬਾਅਦ ਇੱਕ ਦੋ ਵੈਸਟਨ ਡਿਸਟਰਬਨ ਆਉਣਗੇ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਦੇਖਿਆ ਜਾਵੇਗਾ।

ਹਿਸਾਰ ਰਿਹਾ ਸਭ ਤੋਂ ਗਰਮ: ਤਾਪਮਾਨ ਆਮ ਨਾਲੋਂ 6 ਡਿਗਰੀ ਉੱਪਰ

ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਹਿਸਾਰ ਵਿੱਚ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲਗਭਗ 6.3 ਡਿਗਰੀ ਜ਼ਿਆਦਾ ਰਿਹਾ। ਹਾਲਾਂਕਿ ਰਾਜ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੁਝ ਗਿਰਾਵਟ ਦੇਖੀ ਗਈ ਹੈ, ਪਰ ਇਹ ਅਜੇ ਵੀ ਆਮ ਨਾਲੋਂ ਉੱਪਰ ਬਣਿਆ ਹੋਇਆ ਹੈ। ਸੂਬੇ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ ਲਗਭਗ 2 ਡਿਗਰੀ ਵੱਧ ਦਰਜ ਕੀਤਾ ਗਿਆ।