Monday, 23rd of November 2026

GTC Punjabi Creators Awards 'ਚ ਨੇਹਾ ਧੂਪੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ, ਪ੍ਰੀਤੀਸ਼ ਨਰੂਲਾ ਤੇ ਡਾਕਟਰ ਗੋਗਾ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਰਚਨਾਤਮਕਤਾ, ਪ੍ਰਤਿਭਾ ਅਤੇ ਮਨੋਰੰਜਨ ਜਗਤ ਵਿੱਚ ਬਿਹਤਰੀਨ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਜੀ.ਟੀ.ਸੀ. ਪੰਜਾਬੀ (GTC Punjabi) ਵੱਲੋਂ ਐਸ.ਐਮ.ਟੀ.ਵੀ. (SMTV) ਦੇ ਸਹਿਯੋਗ ਨਾਲ ‘ਕ੍ਰਿਏਟਰਸ ਐਵਾਰਡਸ’ (Creators Awards) ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।

Edited By: Lajwinder Kaur | Updated at:
GTC Punjabi Creators Awards 'ਚ ਨੇਹਾ ਧੂਪੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ, ਪ੍ਰੀਤੀਸ਼ ਨਰੂਲਾ ਤੇ ਡਾਕਟਰ ਗੋਗਾ ਨੂੰ ਮਿਲਿਆ ਵਿਸ਼ੇਸ਼ ਸਨਮਾਨ

GTC Punjabi Creators Awards 'ਚ ਨੇਹਾ ਧੂਪੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ, ਪ੍ਰੀਤੀਸ਼ ਨਰੂਲਾ ਤੇ ਡਾਕਟਰ ਗੋਗਾ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਰਚਨਾਤਮਕਤਾ, ਪ੍ਰਤਿਭਾ ਅਤੇ ਮਨੋਰੰਜਨ ਜਗਤ ਵਿੱਚ ਬਿਹਤਰੀਨ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਜੀ.ਟੀ.ਸੀ. ਪੰਜਾਬੀ (GTC Punjabi) ਵੱਲੋਂ ਐਸ.ਐਮ.ਟੀ.ਵੀ. (SMTV) ਦੇ ਸਹਿਯੋਗ ਨਾਲ ‘ਕ੍ਰਿਏਟਰਸ ਐਵਾਰਡਸ’ (Creators Awards) ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਿਤਾਰਿਆਂ ਨਾਲ ਸਜੇ ਸਮਾਰੋਹ ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉੱਥੇ ਹੀ ਕਾਮੇਡੀ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਵੱਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ। 

‘ਗੈਸਟ ਆਫ਼ ਆਨਰ’ ਵਜੋਂ ਪਹੁੰਚੇ ਨੇਹਾ ਧੂਪੀਆ

ਇਸ ਸਮਾਰੋਹ ਵਿੱਚ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਨੇ ‘ਗੈਸਟ ਆਫ਼ ਆਨਰ’ (Guest of Honor) ਵਜੋਂ ਸ਼ਮੂਲੀਅਤ ਕਰਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਏ। GTC ਨੈੱਟਵਰਕ ਦੇ MD ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ ਵੱਲੋਂ ਅਦਾਕਾਰਾ ਨੇਹਾ ਧੂਪੀਆ ਨੂੰ ਸਨਮਾਨਿਤ ਕੀਤਾ ਗਿਆ।

ਮਨੋਰੰਜਨ ਜਗਤ ਵਿੱਚ ਉਨ੍ਹਾਂ ਦੇ ਸ਼ਾਨਦਾਰ ਸਫ਼ਰ, ਪ੍ਰੇਰਨਾਦਾਇਕ ਸ਼ਖ਼ਸੀਅਤ ਅਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਨ ਦੇ ਜਜ਼ਬੇ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ।

ਪ੍ਰੀਤੀਸ਼ ਨਰੂਲਾ ਨੂੰ ਸਟੈਂਡ-ਅੱਪ ਕਾਮੇਡੀ ਲਈ ਮਿਲਿਆ ਐਵਾਰਡ

ਸਮਾਰੋਹ ਦੌਰਾਨ ਮਸ਼ਹੂਰ ਕਾਮੇਡੀਅਨ ਪ੍ਰੀਤੀਸ਼ ਨਰੂਲਾ (Pritish Narula) ਨੂੰ ‘ਐਕਸੀਲੈਂਸ ਇਨ ਦ ਫੀਲਡ ਆਫ਼ ਸਟੈਂਡ-ਅੱਪ ਕਾਮੇਡੀ’ (Excellence in the field of Stand-up Comedy) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਬੇਮਿਸਾਲ ਕਾਮਿਕ ਟਾਈਮਿੰਗ, ਵਿਲੱਖਣ ਅੰਦਾਜ਼ ਅਤੇ ਆਮ ਪਲਾਂ ਨੂੰ ਵੀ ਹਾਸੇ-ਮਜ਼ਾਕ ਨਾਲ ਯਾਦਗਾਰ ਬਣਾਉਣ ਦੀ ਕਲਾ ਸਦਕਾ ਉਨ੍ਹਾਂ ਨੇ ਦਰਸ਼ਕਾਂ ਵਿੱਚ ਖ਼ਾਸ ਪਛਾਣ ਬਣਾਈ ਹੈ। ਨੇਹਾ ਧੂਪੀਆ ਵੱਲੋਂ ਉਨ੍ਹਾਂ ਨੂੰ ਇਹ ਵੱਕਾਰੀ ਟਰਾਫ਼ੀ ਭੇਟ ਕੀਤੀ ਗਈ।

‘ਡਾਕਟਰ ਗੋਗਾ’ ਬਣੇ ‘ਪੀਪਲਜ਼ ਚੁਆਇਸ ਕਾਮੇਡੀ ਕੰਟੈਂਟ ਕ੍ਰਿਏਟਰ’

ਇਸ ਤੋਂ ਇਲਾਵਾ, ਡਿਜੀਟਲ ਪਲੇਟਫਾਰਮ ’ਤੇ ਆਪਣੇ ਹਾਸਰਸ ਕੰਟੈਂਟ ਰਾਹੀਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ‘ਡਾਕਟਰ ਗੋਗਾ’ (Doctor Goga) ਨੂੰ ‘ਪੀਪਲਜ਼ ਚੁਆਇਸ ਕਾਮੇਡੀ ਕੰਟੈਂਟ ਕ੍ਰਿਏਟਰ’ (People's Choice Comedy Content Creator) ਐਵਾਰਡ ਨਾਲ ਨਿਵਾਜਿਆ ਗਿਆ। ਆਪਣੇ ਅਨੋਖੇ ਹਾਸੇ-ਮਜ਼ਾਕ, ਮਨੋਰੰਜਕ ਵੀਡੀਓਜ਼ ਅਤੇ ਅਣਗਿਣਤ ਚਿਹਰਿਆਂ ’ਤੇ ਮੁਸਕਾਨ ਲਿਆਉਣ ਦੀ ਕਾਬਲੀਅਤ ਸਦਕਾ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ।

ਇਸ ਵੱਕਾਰੀ ਅਵਾਰਡ ਸਮਾਰੋਹ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ, GTC ਨੈੱਟਵਰਕ ਦੇ CEO ਪੱਲਵੀ ਸ਼੍ਰੀਵਾਸਤਵ ਅਤੇ ਐਸ.ਐਮ.ਟੀ.ਵੀ. ਦੇ ਸੰਸਥਾਪਕ ਸਿਮਰਨਜੋਤ ਸਿੰਘ ਮੱਕੜ ਵੱਲੋਂ ਬੱਚਿਆਂ ਦੇ ਇਸ ਸ਼ਾਨਦਾਰ ਗਰੁੱਪ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਅਵਾਰਡ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਜੀ.ਟੀ.ਸੀ. ਪੰਜਾਬੀ ਅਤੇ ਐਸ.ਐਮ.ਟੀ.ਵੀ. ਦੇ ਸਾਂਝੇ ਉਪਰਾਲੇ ਤਹਿਤ ਕਰਵਾਏ ਗਏ ਇਨ੍ਹਾਂ ਐਵਾਰਡਾਂ ਦਾ ਮੁੱਖ ਮਕਸਦ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮਿਹਨਤ ਅਤੇ ਹੁਨਰ ਨਾਲ ਪਛਾਣ ਬਣਾਉਣ ਵਾਲੇ ਕਲਾਕਾਰਾਂ ਤੇ ਡਿਜੀਟਲ ਕ੍ਰਿਏਟਰਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਹੈ।