Saturday, 28th of February 2026

Haryana News: ਅੰਬਾਲਾ ‘ਚ ਮੰਤਰੀ ਵਿੱਜ ਦੇ ਘਰ ਪਹੁੰਚੇ CM ਸੈਣੀ, ਜਾਣਿਆ ਹਾਲ-ਚਾਲ, ਇਸ ਵਜ੍ਹਾ ਕਰਕੇ ਦੋਵੇਂ ਪੈਰਾਂ 'ਤੇ ਲੱਗਿਆ ਪਲਸਤਰ

By: GTC News Desk | Edited By: Lajwinder Kaur | Updated at: February 28th 2026 12:27 PM
Haryana News: ਅੰਬਾਲਾ ‘ਚ ਮੰਤਰੀ ਵਿੱਜ ਦੇ ਘਰ ਪਹੁੰਚੇ CM ਸੈਣੀ, ਜਾਣਿਆ ਹਾਲ-ਚਾਲ, ਇਸ ਵਜ੍ਹਾ ਕਰਕੇ ਦੋਵੇਂ ਪੈਰਾਂ 'ਤੇ ਲੱਗਿਆ ਪਲਸਤਰ

Haryana News: ਅੰਬਾਲਾ ‘ਚ ਮੰਤਰੀ ਵਿੱਜ ਦੇ ਘਰ ਪਹੁੰਚੇ CM ਸੈਣੀ, ਜਾਣਿਆ ਹਾਲ-ਚਾਲ, ਇਸ ਵਜ੍ਹਾ ਕਰਕੇ ਦੋਵੇਂ ਪੈਰਾਂ 'ਤੇ ਲੱਗਿਆ ਪਲਸਤਰ

ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Nayab Saini) ਅੰਬਾਲਾ ਪਹੁੰਚੇ ਜਿੱਥੇ ਉਹ ਮੰਤਰੀ ਅਨਿਲ ਵਿੱਜ (Anil Vij) ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ। ਦੱਸ ਦਈਏ ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਦੀ ਸਿਹਤ ਠੀਕ ਨਹੀਂ ਹੈ, ਜਿਸ ਕਰਕੇ CM ਨਾਇਬ ਸਿੰਘ ਸੈਣੀ ਨੇ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਵਿੱਜ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਨੇੜਤਾ ਅਤੇ ਸਦਭਾਵਨਾ ਦੀ ਪ੍ਰਤੀਕ ਰਹੀ ਇਸ ਮੁਲਾਕਾਤ ਦੌਰਾਨ ਸੂਬੇ ਦੇ ਵਿਕਾਸ ਅਤੇ ਜਨ ਸੇਵਾ ਨਾਲ ਜੁੜੇ ਵਿਸ਼ਿਆਂ 'ਤੇ ਵੀ ਸੰਖੇਪ ਚਰਚਾ ਹੋਈ।

CM ਸੈਣੀ ਵੱਲੋਂ ਜਲਦ ਠੀਕ ਹੋਣ ਲਈ ਦਿੱਤੀ ਆਪਣੀ ਸ਼ੁਭਕਾਮਨਾਵਾਂ  

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨਿਲ ਵਿੱਜ ਸੂਬੇ ਦੀ ਰਾਜਨੀਤੀ ਦੇ ਸੀਨੀਅਰ ਅਤੇ ਤਜ਼ਰਬੇਕਾਰ ਆਗੂ ਹਨ, ਜਿਨ੍ਹਾਂ ਦਾ ਪ੍ਰਸ਼ਾਸਨਿਕ ਤਜ਼ਰਬਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਹਰਿਆਣਾ ਲਈ ਅਨਮੋਲ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਜ ਜਲਦੀ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਮੁੜ ਉਸੇ ਊਰਜਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ।

ਦੋਵਾਂ ਪੈਰਾਂ ਵਿੱਚ ਫਰੈਕਚਰ: ਅਨਿਲ ਵਿੱਜ ਨੂੰ ਬੈੱਡ ਰੈਸਟ ਦੀ ਸਲਾਹ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਦੇ ਦੋਵਾਂ ਪੈਰਾਂ ਵਿੱਚ ਫਰੈਕਚਰ ਹੋ ਗਿਆ ਹੈ। ਉਹ ਅੰਬਾਲਾ ਸਥਿਤ ਆਪਣੇ ਘਰ ਵਿੱਚ ਨਹਾਉਂਦੇ ਸਮੇਂ ਬਾਥਰੂਮ ਵਿੱਚ ਫਿਸਲ ਗਏ ਸਨ। ਡਾਕਟਰਾਂ ਨੇ ਉਨ੍ਹਾਂ ਦੇ ਦੋਵਾਂ ਪੈਰਾਂ 'ਤੇ ਪਲਸਤਰ ਚੜ੍ਹਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਇੱਕ ਮਹੀਨੇ ਲਈ ਮੁਕੰਮਲ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਜੂਨ 2020 ਵਿੱਚ ਵੀ ਅਨਿਲ ਵਿੱਜ ਨਾਲ ਅਜਿਹਾ ਹੀ ਹਾਦਸਾ ਵਾਪਰਿਆ ਸੀ ਅਤੇ ਉਸ ਸਮੇਂ ਵੀ ਉਨ੍ਹਾਂ ਦੇ ਦੋਵਾਂ ਪੈਰਾਂ ਵਿੱਚ ਫਰੈਕਚਰ ਹੋ ਗਿਆ ਸੀ।

ਵਿਧਾਨ ਸਭਾ ਸੈਸ਼ਨ ਤੋਂ ਦੂਰ ਅਤੇ ਸੱਟਾਂ ਦਾ ਇਤਿਹਾਸ

ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਪਾ ਰਹੇ: 20 ਫਰਵਰੀ ਤੋਂ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ 19 ਫਰਵਰੀ ਨੂੰ ਹੋਈ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ (BAC) ਦੀ ਮੀਟਿੰਗ ਵਿੱਚ ਵੀ ਅਨਿਲ ਵਿੱਜ ਸ਼ਾਮਲ ਨਹੀਂ ਹੋ ਸਕੇ ਸਨ। ਇਸ ਮੀਟਿੰਗ ਵਿੱਚ ਉਨ੍ਹਾਂ ਦੀ ਮੌਜੂਦਗੀ ਲਾਜ਼ਮੀ ਸੀ, ਪਰ ਦੋਵਾਂ ਪੈਰਾਂ ਵਿੱਚ ਫਰੈਕਚਰ ਅਤੇ ਡਾਕਟਰਾਂ ਵੱਲੋਂ ਇੱਕ ਮਹੀਨੇ ਦੀ ਬੈੱਡ ਰੈਸਟ ਦੀ ਸਲਾਹ ਕਾਰਨ ਉਹ ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਪਾ ਰਹੇ ਹਨ।

3 ਵਾਰ ਫਰੈਕਚਰ ਅਤੇ 2 ਵਾਰ ਬਾਥਰੂਮ ਵਿੱਚ ਫਿਸਲੇ

ਮੰਤਰੀ ਅਨਿਲ ਵਿੱਜ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ:

ਮਾਰਚ 2019 (ਬਾਈਕ ਤੋਂ ਡਿੱਗੇ): ਭਾਜਪਾ ਦੀ ਇੱਕ ਬਾਈਕ ਰੈਲੀ ਦੌਰਾਨ ਅਨਿਲ ਵਿੱਜ ਬਾਈਕ ਚਲਾਉਂਦੇ ਸਮੇਂ ਫਿਸਲ ਕੇ ਡਿੱਗ ਗਏ ਸਨ। ਉਸ ਸਮੇਂ ਉਨ੍ਹਾਂ ਦੀ ਅੱਖ ਅਤੇ ਗੋਡੇ 'ਤੇ ਸੱਟਾਂ ਲੱਗੀਆਂ ਸਨ, ਹਾਲਾਂਕਿ ਫਰੈਕਚਰ ਨਹੀਂ ਹੋਇਆ ਸੀ।

ਜੂਨ 2020 (ਬਾਥਰੂਮ ਵਿੱਚ ਡਿੱਗੇ): ਅਨਿਲ ਵਿੱਜ ਆਪਣੇ ਘਰ ਦੇ ਬਾਥਰੂਮ ਵਿੱਚ ਫਿਸਲ ਕੇ ਡਿੱਗ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਖੱਬੀ ਲੱਤ ਦੀ ਹੱਡੀ (ਜਾਂਘ) ਵਿੱਚ ਫਰੈਕਚਰ ਹੋ ਗਿਆ ਸੀ। ਪਹਿਲਾਂ ਅੰਬਾਲਾ ਵਿੱਚ ਇਲਾਜ ਕਰਵਾਇਆ ਗਿਆ ਅਤੇ ਫਿਰ ਮੁਹਾਲੀ ਦੇ ਹਸਪਤਾਲ ਵਿੱਚ ਉਨ੍ਹਾਂ ਦੀ ਸਰਜਰੀ ਹੋਈ ਸੀ।

ਜੂਨ 2025 (ਪੈਰ ਦੇ ਅੰਗੂਠੇ ਵਿੱਚ ਫਰੈਕਚਰ): ਪਿਛਲੇ ਸਾਲ ਜੂਨ ਵਿੱਚ ਉਨ੍ਹਾਂ ਦੇ ਖੱਬੇ ਪੈਰ ਦੇ ਅੰਗੂਠੇ ਕੋਲ ਦਰਦ ਹੋਇਆ ਸੀ, ਜਿਸ ਦੀ ਜਾਂਚ ਤੋਂ ਬਾਅਦ 'ਹੇਅਰਲਾਈਨ ਫਰੈਕਚਰ' (ਹਲਕਾ ਫਰੈਕਚਰ) ਦਾ ਪਤਾ ਲੱਗਿਆ। ਉਸ ਸਮੇਂ ਵੀ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਸੀ।