Thursday, 26th of November 2026

ਮੰਤਰੀ ਮੰਡਲ ‘ਚ ਅਚਾਨਕ ਵੱਡਾ ਫੇਰਬਦਲ: ਕੈਬਨਿਟ ਮੰਤਰੀ ਤੋਂ ਵਾਪਸ ਲਿਆ ਗਿਆ ਆਹ ਵਾਲਾ ਵਿਭਾਗ, CM ਸੈਣੀ ਖੁਦ ਸੰਭਾਲਣਗੇ ਜ਼ਿੰਮੇਵਾਰੀ

ਹਰਿਆਣਾ ਦੀ ਸਿਆਸਤ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਅਚਾਨਕ ਅਹਿਮ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਵਿਪੁਲ ਗੋਇਲ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਵਿਪੁਲ ਗੋਇਲ ਕੋਲੋਂ 'ਨਾਗਰਿਕ ਹਵਾਬਾਜ਼ੀ ਵਿਭਾਗ' (Civil Aviation Department) ਵਾਪਸ ਲੈ ਲਿਆ ਗਿਆ ਹੈ...

Edited By: Lajwinder Kaur | Updated at:
ਮੰਤਰੀ ਮੰਡਲ ‘ਚ ਅਚਾਨਕ ਵੱਡਾ ਫੇਰਬਦਲ: ਕੈਬਨਿਟ ਮੰਤਰੀ ਤੋਂ ਵਾਪਸ ਲਿਆ ਗਿਆ ਆਹ ਵਾਲਾ ਵਿਭਾਗ, CM ਸੈਣੀ ਖੁਦ ਸੰਭਾਲਣਗੇ ਜ਼ਿੰਮੇਵਾਰੀ

ਮੰਤਰੀ ਮੰਡਲ ‘ਚ ਅਚਾਨਕ ਵੱਡਾ ਫੇਰਬਦਲ: ਕੈਬਨਿਟ ਮੰਤਰੀ ਤੋਂ ਵਾਪਸ ਲਿਆ ਗਿਆ ਆਹ ਵਾਲਾ ਵਿਭਾਗ, CM ਸੈਣੀ ਖੁਦ ਸੰਭਾਲਣਗੇ ਜ਼ਿੰਮੇਵਾਰੀ

ਹਰਿਆਣਾ ਦੀ ਸਿਆਸਤ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਅਚਾਨਕ ਅਹਿਮ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਵਿਪੁਲ ਗੋਇਲ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਵਿਪੁਲ ਗੋਇਲ ਕੋਲੋਂ 'ਨਾਗਰਿਕ ਹਵਾਬਾਜ਼ੀ ਵਿਭਾਗ' (Civil Aviation Department) ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਇਸ ਵਿਭਾਗ ਦੀ ਜ਼ਿੰਮੇਵਾਰੀ ਖੁਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਰਹੇਗੀ।

ਮੁੱਖ ਸਕੱਤਰ ਅਤੇ ਰਾਜਪਾਲ ਦੇ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ

ਬੁੱਧਵਾਰ (25 ਨਵੰਬਰ) ਦੇਰ ਰਾਤ ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਰਾਜਪਾਲ ਦੇ ਸਕੱਤਰ ਵਿਜੇ ਕੁਮਾਰ ਭਾਵਿਕੱਟੀ ਵੱਲੋਂ ਵਿਭਾਗਾਂ ਦੀ ਮੁੜ ਵੰਡ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਹਾਲਾਂਕਿ, ਨੋਟੀਫਿਕੇਸ਼ਨ ਵਿੱਚ ਵਿਭਾਗ ਵਾਪਸ ਲੈਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ ਹੈ, ਪਰ ਸਿਆਸੀ ਹਲਕਿਆਂ ਵਿੱਚ ਇਸ ਫ਼ੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਹਵਾਈ ਸੰਪਰਕ (Air Connectivity) ਵਧਾਉਣ ਅਤੇ ਹਿਸਾਰ ਹਵਾਈ ਅੱਡੇ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।

ਵਿਪੁਲ ਗੋਇਲ ਕੋਲ ਬਰਕਰਾਰ ਰਹਿਣਗੇ ਇਹ ਅਹਿਮ ਵਿਭਾਗ

ਨਾਗਰਿਕ ਹਵਾਬਾਜ਼ੀ ਵਿਭਾਗ ਵਾਪਸ ਲਏ ਜਾਣ ਤੋਂ ਬਾਅਦ ਵੀ ਵਿਪੁਲ ਗੋਇਲ ਕੋਲ ਦੋ ਵੱਡੇ ਅਤੇ ਅਹਿਮ ਮੰਤਰਾਲੇ ਬਰਕਰਾਰ ਰੱਖੇ ਗਏ ਹਨ। ਉਹ ਪਹਿਲਾਂ ਵਾਂਗ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ (Revenue & Disaster Management) ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ (Urban Local Bodies) ਦੀ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ।   

ਕੌਣ ਹਨ ਕੈਬਨਿਟ ਮੰਤਰੀ ਵਿਪੁਲ ਗੋਇਲ?

25 ਅਪ੍ਰੈਲ 1972 ਨੂੰ ਜਨਮੇ ਵਿਪੁਲ ਗੋਇਲ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਅਤੇ ਫਰੀਦਾਬਾਦ ਵਿਧਾਨ ਸਭਾ ਹਲਕੇ ਤੋਂ ਭਾਜਪਾ (BJP) ਦੇ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੇ ਪਹਿਲੀ ਵਾਰ 2014 ਵਿੱਚ ਵਿਧਾਨ ਸਭਾ ਚੋਣ ਜਿੱਤੀ ਸੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਹਾਲਾਂਕਿ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ, ਪਰ 2024 ਦੀਆਂ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ 'ਤੇ ਮੁੜ ਭਰੋਸਾ ਜਤਾਇਆ ਅਤੇ ਜਿੱਤ ਤੋਂ ਬਾਅਦ ਨਾਇਬ ਸਿੰਘ ਸੈਣੀ ਕੈਬਨਿਟ ਵਿੱਚ ਸ਼ਾਮਲ ਕੀਤਾ।