Saturday, 10th of October 2026

Karnal: ਕਰਨਾਲ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਨੌਜਵਾਨ ਦਾ 13 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤੀ ਆਪਣੀ ਹੱਡ ਬੀਤੀ

Edited By: Lajwinder Kaur | Updated at:
Karnal: ਕਰਨਾਲ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਨੌਜਵਾਨ ਦਾ 13 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤੀ ਆਪਣੀ ਹੱਡ ਬੀਤੀ

Karnal: ਕਰਨਾਲ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਨੌਜਵਾਨ ਦਾ 13 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤੀ ਆਪਣੀ ਹੱਡ ਬੀਤੀ

ਹਰਿਆਣਾ (Haryana) ਦੇ ਕਰਨਾਲ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਰਾਮਨਗਰ ਇਲਾਕੇ ਵਿੱਚ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਅੱਧਾ ਦਰਜਨ ਬਦਮਾਸ਼ਾਂ ਨੇ ਇੱਕ ਨੌਜਵਾਨ 'ਤੇ ਤਾਬੜਤੋੜ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਰਾਮਨਗਰ ਦੇ ਰਹਿਣ ਵਾਲੇ ਅੰਕੁਸ਼ ਵਜੋਂ ਹੋਈ ਹੈ। ਹਮਲਾਵਰਾਂ ਨੇ ਨਾ ਸਿਰਫ਼ ਉਸ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ, ਸਗੋਂ ਡੰਡਿਆਂ ਨਾਲ ਹਮਲਾ ਕਰਕੇ ਉਸ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ। ਇਹ ਸਾਰੀ ਵਾਰਦਾਤ ਦਾ ਇੱਕ ਵੀਡੀਓ ਤੋਂ ਪਤਾ ਚੱਲਿਆ, ਜੋ ਕਿ ਮਰਨ ਤੋਂ ਪਹਿਲਾਂ ਅੰਕੁਸ਼ ਨੇ ਖੁਦ ਬਣਾਈ ਸੀ।

ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਕੀਤਾ ਅੰਕੁਸ਼ 'ਤੇ ਹਮਲਾ

ਜਾਣਕਾਰੀ ਮੁਤਾਬਕ, ਅੰਕੁਸ਼ ਬੀਤੀ ਰਾਤ ਆਪਣੇ ਕੰਮ 'ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਗਯਾ ਚੌਕ ਦੇ ਨੇੜੇ ਪਹੁੰਚਿਆ, ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਅੱਧਾ ਦਰਜਨ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਮੌਕਾ ਮਿਲਦੇ ਹੀ ਮੁਲਜ਼ਮਾਂ ਨੇ ਅੰਕੁਸ਼ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਸਰੀਰ 'ਤੇ 13 ਡੂੰਘੇ ਜ਼ਖ਼ਮ ਅਤੇ ਲਾਠੀਆਂ ਦੀਆਂ ਸੱਟਾਂ ਕਾਰਨ ਅੰਕੁਸ਼ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ।

ਪੁਰਾਣੀ ਰੰਜਿਸ਼ ਕਾਰਨ ਹੋਇਆ ਕਤਲ

ਪਰਿਵਾਰ ਵਾਲਿਆਂ ਨੇ ਅੰਕੁਸ਼ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ। ਬਦਕਿਸਮਤੀ ਨਾਲ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਅੰਕੁਸ਼ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੰਕੁਸ਼ ਅਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ।

ਕੁਝ ਸਮਾਂ ਪਹਿਲਾਂ ਵੀ ਅੰਕੁਸ਼ 'ਤੇ ਹਮਲਾ ਹੋਇਆ ਸੀ, ਪਰ ਉਸ ਵੇਲੇ ਮੁਲਜ਼ਮਾਂ ਨੇ ਮਾਫ਼ੀ ਮੰਗ ਕੇ ਸਮਝੌਤਾ ਕਰ ਲਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਹ ਸਮਝੌਤਾ ਮਹਿਜ਼ ਇਕ ਦਿਖਾਵਾ ਸੀ ਅਤੇ ਮੁਲਜ਼ਮ ਕਿਸੇ ਵੱਡੇ ਮੌਕੇ ਦੀ ਭਾਲ ਵਿੱਚ ਸਨ।

ਮਰਨ ਤੋਂ ਪਹਿਲਾਂ ਵੀਡੀਓ ‘ਚ ਦੱਸੇ ਕਾਤਲਾਂ ਦੇ ਨਾਮ

ਇਸ ਮਾਮਲੇ ਵਿੱਚ ਸਭ ਤੋਂ ਅਹਿਮ ਕੜੀ ਉਹ ਵੀਡੀਓ ਹੈ, ਜੋ ਅੰਕੁਸ਼ ਨੇ ਦਮ ਤੋੜਨ ਤੋਂ ਪਹਿਲਾਂ ਬਣਾਈ। ਆਪਣੀਆਂ ਆਖ਼ਰੀ ਸਾਹਾਂ ਦੌਰਾਨ ਅੰਕੁਸ਼ ਨੇ ਤਿੰਨ ਮੁਲਜ਼ਮਾਂ ਦੇ ਨਾਮ ਉਜਾਗਰ ਕੀਤੇ ਹਨ। ਪੁਲਿਸ ਕੋਲ ਹੁਣ ਇਹ ਇੱਕ ਪੁਖ਼ਤਾ ਸਬੂਤ ਦੇ ਰੂਪ ਵਿੱਚ ਮੌਜੂਦ ਹੈ। ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਰਾਮਨਗਰ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਅੰਕੁਸ਼ ਦੇ ਬਿਆਨ ਅਤੇ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।