Sunday, 11th of January 2026

ਫੋਨ ਤੋਂ ਸਿਮ ਕਾਰਡ ਕੱਢਦੇ ਹੀ ਬੰਦ ਹੋ ਜਾਵੇਗਾ WhatsApp

Reported by: Gurpreet Singh  |  Edited by: Jitendra Baghel  |  December 01st 2025 02:57 PM  |  Updated: December 01st 2025 02:57 PM
ਫੋਨ ਤੋਂ ਸਿਮ ਕਾਰਡ ਕੱਢਦੇ ਹੀ ਬੰਦ ਹੋ ਜਾਵੇਗਾ WhatsApp

ਫੋਨ ਤੋਂ ਸਿਮ ਕਾਰਡ ਕੱਢਦੇ ਹੀ ਬੰਦ ਹੋ ਜਾਵੇਗਾ WhatsApp

ਭਾਰਤ ਵਿਚ ਵ੍ਹਟਸਐਪ, ਟੈਲੀਗ੍ਰਾਮ ਤੇ ਹੋਰ ਐਪ ਮੈਸੇਜਿੰਗ ਦਾ ਸਾਧਨ ਬਣ ਚੁੱਕੇ ਹਨ ਪਰ ਵਧਦੀ ਸਾਈਬਰ ਠੱਗੀ ਤੇ ਆਨਲਾਈਨ ਅਪਰਾਧਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮੈਸੇਜਿੰਗ ਐਪਸ ਨਾਲ ਜੁੜੇ ਨਿਯਮ ਪੂਰੀ ਤਰ੍ਹਾਂ ਬਦਲ ਦਿੱਤੇ ਹਨ। ਕੇਂਦਰ ਸਰਕਾਰ ਨੇ ਨਵੇਂ ਸਾਈਬਰ ਸੁਰੱਖਿਆ ਨਿਯਮਾਂ ਮੁਤਾਬਕ ਹੁਣ ਕੋਈ ਵੀ ਮੈਸੇਜਿੰਗ ਐਪ ਉਦੋਂ ਤੱਕ ਨਹੀਂ ਚੱਲੇਗਾ ਜਦੋਂ ਤਕ ਫੋਨ ਵਿਚ ਐਕਟਿਵ ਸਿਮ ਕਾਰਡ ਮੌਜੂਦ ਨਾ ਹੋਵੇ। ਯਾਨੀ ਜੇਕਰ ਕੋਈ ਯੂਜ਼ਰ ਸਿਮ ਕੱਢਦਾ ਹੈ ਤਾਂ ਐਪ ਕੰਮ ਕਰਨਾ ਤੁਰੰਤ ਬੰਦ ਕਰ ਦੇਵੇਗਾ। ਸਰਕਾਰ ਮੁਤਾਬਕ ਅਪਰਾਧੀ ਅਕਸਰ ਅਸਲੀ ਸਿਮ ਕੱਢ ਕੇ ਇੰਟਰਨੈਟ ਜਾਂ ਵਾਈ-ਫਾਈ ਜ਼ਰੀਏ ਫਰਜ਼ੀ ਨੰਬਰਾਂ, ਵੀਪੀਐੱਨ ਤੇ ਨਕਲੀ ਅਕਾਊਂਟ ਤੋਂ ਸਾਈਬਰ ਠੱਗੀ ਕਰਦੇ ਹਨ। ਨਵਾਂ ਨਿਯਮ ਇਸ ਨੂੰ ਰੋਕਣ ਲਈ ਬਣਾਇਆ ਗਿਆ ਹੈ।

ਨਵੀਂ ਗਾਈਡਲਾਈਨ ਜ਼ਿਆਦਾਤਰ ਸਾਰੇ ਮੈਸੇਜਿੰਗ ਐਪਸ ਲਈ ਲਾਗੂ ਹੋ ਰਿਹਾ ਹੈ ਜਿਵੇਂ ਕਿ ਵ੍ਹਟਸਐਪ, ਟੈਲੀਗ੍ਰਾਮ, ਸਨੈਪਚੈਟ, ਸ਼ੇਅਰਚੈਟ, ਜੀਚੈਟ, ਜੋਸ਼ ਅਤੇ ਅਜਿਹੇ ਸਾਰੇ ਐਪ ਜਿਨ੍ਹਾਂ ਵਿਚ ਮੋਬਾਈਲ ਨੰਬਰ ਨਾਲ ਅਕਾਊਂਟ ਚਲਾਇਆ ਜਾਂਦਾ ਹੈ। ਦੂਰਸੰਚਾਰ ਵਿਭਾਗ ਨੇ ਕੰਪਨੀਆਂ ਤੋਂ ਰਿਪੋਰਟ ਮੰਗੀ ਹੈ ਤੇ ਕਿਹਾ ਹੈ ਕਿ ਕੰਪਨੀਆਂ ਯਕੀਨੀ ਕਰਨਾ ਹੋਵੇਗਾ ਕਿ ਯੂਜ਼ਰ ਦਾ ਅਕਾਊਂਟ ਉਸੇ ਸਮੇਂ ਹੀ ਚੱਲੇ ਜਦੋਂ ਸਿਮ ਐਕਟਿਵ ਤੇ ਮੋਬਾਈਲ ਵਿਚ ਮੌਜੂਦ ਹੋਵੇ। ਬੈਕਗਰਾਊਂਡ ਵਿਚ ਬਿਨਾਂ ਸਿਮ ਦੇ ਐਪ ਚੱਲਣ ‘ਤੇ ਆਟੋ ਲਾਗਆਊਟ ਹੋ ਜਾਵੇ।

ਇਹ ਨਿਯਮ ਸਿਰਫ ਮੋਬਾਈਲ ਐਪ ਲਈ ਨਹੀਂ ਸਗੋਂ ਵ੍ਹਟਸਐਪ ਵੈੱਬ ‘ਤੇ ਵੀ ਲਾਗੂ ਹੁੰਦਾ ਹੈ। ਹੁਣ ਵ੍ਹਟਸਐਪ ਵੱਬ ਸਿਰਫ ਹਰ 6 ਘੰਟੇ ਦੇ ਬਾਅਦ ਖੁਦ ਹੀ ਲਾਗਆਊਟ ਹੋ ਜਾਵੇਗਾ। ਇਸ ਦੇ ਬਾਅਦ ਯੂਜ਼ਰ ਨੂੰ ਦੁਬਾਰਾ ਮੋਬਾਈਲ ਤੋਂ ਕਿਊਆਰ ਕੋਡ ਸਕੈਨ ਕਰਕੇ ਲਾਗਇਨ ਕਰਨਾ ਪਵੇਗਾ। ਸਰਕਾਰ ਨੇ ਮੈਸੇਜਿੰਗ ਐਪ ਕੰਪਨੀਆਂ ਨੂੰ 90 ਦਿਨ ਦੇ ਅੰਦਰ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਹੈ। ਹੁਣ ਤੱਕ ਮੈਸੇਜਿੰਗ ਐਪ ਇੰਸਟਾਲ ਕਰਦੇ ਸਮੇਂ ਸਿਰਫ ਇਕ ਵਾਰ ਮੋਬਾਈਲ ਨੰਬਰ ਦੀ ਓਟੀਪੀ ਤੋਂ ਵੈਰੀਫਿਕੇਸ਼ਨ ਜ਼ਰਰੀ ਹੁੰਦਾ ਸੀ