Sunday, 11th of January 2026

Trump orders review of green card holders, ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ

Reported by: Sukhjinder Singh  |  Edited by: Jitendra Baghel  |  November 28th 2025 03:03 PM  |  Updated: November 28th 2025 03:03 PM
Trump orders review of green card holders, ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ

Trump orders review of green card holders, ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ third world ਦੇ ਦੇਸ਼ਾਂ ਤੋਂ ਪਰਵਾਸ (migration) ਨੂੰ ਹਮੇਸ਼ਾ ਲਈ ਰੋਕ ਦੇਣਗੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ ਜੋ ਸੁਰੱਖਿਆ ਲਈ ਖ਼ਤਰਾ ਹਨ । ਉਨ੍ਹਾਂ ਦਾ ਇਹ ਬਿਆਨ ਇੱਕ ਅਫਗਾਨ ਨਾਗਰਿਕ ਵੱਲੋਂ ਨੈਸ਼ਨਲ ਗਾਰਡ ਮੈਂਬਰ ਦੀ ਹੱਤਿਆ ਤੋਂ ਬਾਅਦ ਆਇਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ’ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ ।

ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਡੀਸੀ ਵਿੱਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ 19 ਚਿੰਤਾਜਨਕ ਦੇਸ਼ਾਂ ਦੇ ਪਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਹੈ। ਗੋਲੀਬਾਰੀ ਦਾ ਸ਼ੱਕੀ ਅਫਗਾਨ ਨਾਗਰਿਕ ਰਹਿਮਾਨੁੱਲਾ ਲਕਨਵਾਲ, ਅਫਗਾਨਾਂ ਲਈ ਬਾਇਡਨ-ਯੁੱਗ ਦੇ ਮੁੜ ਵਸੇਬਾ ਪ੍ਰੋਗਰਾਮ ਅਪਰੇਸ਼ਨ ਅਲਾਈਜ਼ ਵੈਲਕਮ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ Third world ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ’ਤੇ ਅਣਮਿੱਥੇ ਸਮੇਂ ਲਈ ਰੋਕ ਲਗਾਉਣ ਦੀ ਹੈ। ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਪਰਵਾਸੀਆਂ ਨੂੰ ਜਾਰੀ ਕੀਤੇ ਗਏ ਹਰੇਕ ਗ੍ਰੀਨ ਕਾਰਡ ਦੀ ਪੂਰੇ ਪੈਮਾਨੇ ’ਤੇ ਸਖ਼ਤ ਮੁੜ-ਜਾਂਚ ਦਾ ਆਦੇਸ਼ ਦਿੱਤਾ ਹੈ। ਐਡਲੋ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ,’’ ਅਤੇ ਉਨ੍ਹਾਂ ਪਿਛਲੇ ਪ੍ਰਸ਼ਾਸਨ ਦੀਆਂ ਲਾਪਰਵਾਹ ਮੁੜ ਵਸੇਬਾ ਨੀਤੀਆਂ ਦੀ ਆਲੋਚਨਾ ਕੀਤੀ।

ਟਰੰਪ ਨੇ ਡੀਸੀ ਗੋਲੀਬਾਰੀ ਨੂੰ ਇੱਕ ਅਤਿਵਾਦੀ ਹਮਲਾ ਦੱਸਿਆ ਅਤੇ ਪਿਛਲੀ ਅਫਗਾਨ ਨਿਕਾਸੀ ਕੋਸ਼ਿਸ਼ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਏਅਰਲਿਫਟ ਕੀਤਾ ਗਿਆ ਸੀ, ਉਨ੍ਹਾਂ ਦੀ ਨਾਕਾਫੀ ਸਕ੍ਰੀਨਿੰਗ ਕੀਤੀ ਗਈ ਸੀ।