ਸੈਮਸੰਗ ਨੇ ਦੁਨੀਆ ‘ਚ ਇੱਕ ਹੋਰ ਕਾਰਨਾਮਾ ਕਰ ਸਾਰੀ ਦੁਨੀਆ ਦੀ ਟੈੱਕ ਕੰਪਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਕਵਾਲਕਾਮ ਤੇ ਮੀਡੀਆਟੈੱਕ ਨੂੰ ਪਛਾੜ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਚਿੱਟਸੈਟ ਹੈ ਜੋ 2 ਨੈਨੋਮੀਟਰ ‘ਤੇ ਲਾਂਚ ਹੋਇਆ ਹੈ, ਸੈਮਸੰਗ ਇਸ ਪ੍ਰੋਸੈਸਰ ਜ਼ਰੀਏ ਏ.ਆਈ. ‘ਚ ਵੱਡਾ ਸੁਧਾਰ ਲਿਆਏਗੀ। ਸੈਮਸੰਗ ਨੇ Exynos 2600 ਚਿੱਪਸੈੱਟ ਨੂੰ ਲਾਂਚ ਕੀਤਾ ਹੈ, ਜੋ ਦੁਨੀਆ ਦਾ ਪਹਿਲਾਂ ਚਿੱਪਸੈੱਟ ਹੈ ਤੇ ਇਹ ਚਿੱਪਸੈੱਟ 2nm GAA (ਗੇਟ ਆਲ ਅਰਾਊਂਡ) ‘ਤੇ ਤਿਆਰ ਕੀਤਾ ਗਿਆ ਹੈ। ਸੈਮਸੰਗ ਦਾ ਇਹ ਚਿੱਪਸੈੱਟ Exynos 2600 ਅਸਲ ‘ਚ Exynos 2500 ਦਾ ਅਪਗ੍ਰੇਡ ਵਰਜ਼ਨ ਹੈ, ਜਿਸ ‘ਚ ਪਰਫੋਰਮੈਂਸ ਦੇ ਨਾਲ ਨਾਲ ਥਰਮਲਸ ਨੂੰ ਹੋਰ ਬਿਹਤਰ ਕੀਤਾ ਗਿਆ ਹੈ।