Sunday, 11th of January 2026

Russian general killed in Moscow:ਬੰਬ ਧਮਾਕੇ ’ਚ ਰੂਸੀ ਜਨਰਲ ਦੀ ਮੌਤ

Reported by: Anhad S Chawla  |  Edited by: Jitendra Baghel  |  December 22nd 2025 07:01 PM  |  Updated: December 22nd 2025 07:01 PM
Russian general killed in Moscow:ਬੰਬ ਧਮਾਕੇ ’ਚ ਰੂਸੀ ਜਨਰਲ ਦੀ ਮੌਤ

Russian general killed in Moscow:ਬੰਬ ਧਮਾਕੇ ’ਚ ਰੂਸੀ ਜਨਰਲ ਦੀ ਮੌਤ

ਰੂਸ ਦੀ ਰਾਜਧਾਨੀ ਮਾਸਕੋ ’ਚ ਇੱਕ ਭਿਆਨਕ ਬੰਬ ਧਮਾਕਾ ਹੋਇਆ, ਜਿਸ ’ਚ ਇੱਕ ਸੀਨੀਅਰ ਰੂਸੀ ਜਨਰਲ ਦੀ ਮੌਤ ਹੋ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਰੂਸੀ ਜਨਰਲ ਦੀ ਕਾਰ ਦੇ ਹੇਠਾਂ ਵਿਸਫੋਟਕ ਰੱਖੇ ਗਏ ਸਨ, ਜਿਸ ਕਾਰਨ ਇਹ ਧਮਾਕਾ ਹੋਇਆ। ਰੂਸ ਦੀ ਜਾਂਚ ਕਮੇਟੀ ਨੇ ਲੈਫਟੀਨੈਂਟ ਜਨਰਲ ਫੈਮਿਲ ਸਰਵੋਰੋਵ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਰੂਸੀ ਜਾਂਚ ਏਜੰਸੀ ਦੀ ਸ਼ੁਰੂਆਤੀ ਜਾਂਚ ਧਮਾਕੇ ਨੂੰ ਯੂਕਰੇਨ ਨਾਲ ਜੋੜ ਰਹੀ ਹੈ। ਫਰਵਰੀ 2022 ’ਚ ਮਾਸਕੋ ਵੱਲੋਂ ਯੂਕਰੇਨ ਵਿੱਚ ਫੌਜਾਂ ਦੀ ਤਾਇਨਾਤੀ ਤੋਂ ਬਾਅਦ, ਕੀਵ ਨੂੰ ਰੂਸ ਅਤੇ ਰੂਸ-ਨਿਯੰਤਰਿਤ ਯੂਕਰੇਨੀ ਖੇਤਰਾਂ ਵਿੱਚ ਰੂਸੀ ਫੌਜੀ ਅਧਿਕਾਰੀਆਂ 'ਤੇ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਰੂਸ ਅਤੇ ਯੂਕਰੇਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੇ ਦੋਵਾਂ ਦੇਸ਼ਾਂ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਰੂਸ ’ਚ ਪਹਿਲਾਂ ਵੀ ਕਈ ਬੰਬ ਧਮਾਕੇ ਹੋ ਚੁੱਕੇ ਹਨ। 

ਅਪ੍ਰੈਲ 2025 ’ਚ, ਜਨਰਲ ਸਟਾਫ ਦੇ ਡਿਪਟੀ ਚੀਫ਼ ਜਨਰਲ ਯਾਰੋਸਲਾਵ ਮੋਸਕਾਲਿਕ, ਇੱਕ ਕਾਰ ਬੰਬ ਧਮਾਕੇ ’ਚ ਮਾਰੇ ਗਏ ਸਨ। ਦਸੰਬਰ 2024 ’ਚ ਵੀ ਰੂਸ ’ਚ ਇੱਕ ਹਮਲਾ ਹੋਇਆ ਸੀ, ਜਿਸ ’ਚ ਰੇਡੀਓਲੋਜੀਕਲ, ਕੈਮੀਕਲ ਅਤੇ ਬਾਇਓਲਾਜੀਕਲ ਡਿਫੈਂਸ ਫੋਰਸਿਜ਼ ਦੇ ਮੁਖੀ ਇਗੋਰ ਕਿਰੀਲੋਵ ਦੀ ਮੌਤ ਹੋ ਗਈ ਸੀ। ਅਪ੍ਰੈਲ 2023 ’ਚ ਰੂਸੀ ਫੌਜੀ ਬਲੌਗਰ ਮੈਕਸਿਮ ਫੋਮਿਨ ਦੀ ਮੌਤ ਸੇਂਟ ਪੀਟਰਸਬਰਗ ’ਚ ਇੱਕ ਕੈਫੇ ’ਚ ਮੂਰਤੀ ਦੇ ਅੰਦਰ ਹੋਏ ਧਮਾਕੇ ਕਾਰਨ ਹੋਈ ਸੀ। ਅਗਸਤ 2022 ’ਚ, ਇੱਕ ਕਾਰ ਬੰਬ ਧਮਾਕੇ ’ਚ ਅਤਿ-ਰਾਸ਼ਟਰਵਾਦੀ ਵਿਚਾਰਧਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਮੌਤ ਹੋਈ ਸੀ।

TAGS