ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ 215 ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਆਮ ਸ਼੍ਰੇਣੀ ਲਈ ਰੇਲ ਟਿਕਟਾਂ ’ਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਮੇਲ/ਐਕਸਪ੍ਰੈਸ ਟ੍ਰੇਨਾਂ ਦੇ ਗੈਰ-ਏਸੀ ਕਲਾਸਾਂ ਅਤੇ ਸਾਰੀਆਂ ਟ੍ਰੇਨਾਂ ਦੇ ਏਸੀ ਕਲਾਸਾਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਵਾਧੇ ਦਾ ਐਲਾਨ ਕੀਤਾ ਹੈ।
ਨਵੀਆਂ ਦਰਾਂ 26 ਦਸੰਬਰ, 2025 ਤੋਂ ਲਾਗੂ ਹੋਣਗੀਆਂ।
"ਸਬਅਰਬਨ ਟ੍ਰੇਨਾਂ ਦੇ ਮਾਸਿਕ ਸੀਜ਼ਨ ਟਿਕਟਾਂ ਅਤੇ ਹੋਰ ਟ੍ਰੇਨਾਂ ਦੇ ਆਮ ਸ਼੍ਰੇਣੀ ’ਚ 215 ਕਿਲੋਮੀਟਰ ਤੱਕ ਦੀ ਯਾਤਰਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ," ਅਧਿਕਾਰੀਆਂ ਨੇ ਕਿਹਾ ਕਿ ਕਿਰਾਏ ’ਚ ਵਾਧੇ ਨਾਲ ਰੇਲਵੇ ਨੂੰ 31 ਮਾਰਚ, 2026 ਤੱਕ 600 ਕਰੋੜ ਰੁਪਏ ਪ੍ਰਾਪਤ ਹੋਣਗੇ।
ਰੇਲਵੇ ਮੰਤਰਾਲੇ ਮੁਤਾਬਕ, ਜੁਲਾਈ 2025 ’ਚ ਪਿਛਲੇ ਕਿਰਾਏ ਵਿੱਚ ਵਾਧੇ ਨਾਲ ਹੁਣ ਤੱਕ 700 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਇਆ ਹੈ।