Tuesday, 13th of January 2026

'ਆਪ' MLA ਭਗੌੜਾ ਕਰਾਰ, ਜਾਇਦਾਦ ਕੀਤੀ ਜਾ ਸਕਦੀ ਹੈ ਕੁਰਕ ?

Reported by: Nidhi Jha  |  Edited by: Jitendra Baghel  |  December 20th 2025 05:59 PM  |  Updated: December 20th 2025 06:12 PM
'ਆਪ'  MLA  ਭਗੌੜਾ ਕਰਾਰ, ਜਾਇਦਾਦ ਕੀਤੀ ਜਾ ਸਕਦੀ ਹੈ ਕੁਰਕ ?

'ਆਪ' MLA ਭਗੌੜਾ ਕਰਾਰ, ਜਾਇਦਾਦ ਕੀਤੀ ਜਾ ਸਕਦੀ ਹੈ ਕੁਰਕ ?

ਪਟਿਆਲਾ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਵਿਧਾਇਕ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੂਚੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ।

ਇੱਕ ਔਰਤ ਨੇ ਪਠਾਨਮਾਜਰਾ ਵਿਰੁੱਧ ਜਬਰਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ, ਪਠਾਨਮਾਜਰਾ ਫਰਾਰ ਹੋ ਗਿਆ। ਜਦੋਂ ਪੰਜਾਬ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਕਰਨਾਲ ਪਹੁੰਚੀ, ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋਈ, ਜਿਸ ਤੋਂ ਬਾਅਦ ਪਠਾਨਮਾਜਰਾ ਉੱਥੋਂ ਫਰਾਰ ਹੋ ਗਿਆ ।

ਇਸ ਤੋਂ ਬਾਅਦ ਪਠਾਨਮਾਜਰਾ ਸੋਸ਼ਲ ਮੀਡੀਆ ਰਾਹੀਂ ਆਸਟ੍ਰੇਲੀਆ ਵਿੱਚ ਨਜ਼ਰ ਆਏ , ਜਿੱਥੇ ਉਸਨੇ ਆਸਟ੍ਰੇਲੀਆ ਵਿੱਚ ਪੰਜਾਬੀ ਚੈਨਲਾਂ ਨਾਲ ਗੱਲਬਾਤ ਕੀਤੀ। ਹਾਲਾਂਕਿ, ਪਠਾਨਮਾਜਰਾ ਦਾ ਦਾਅਵਾ ਹੈ ਕਿ ਉਸਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ।

ਉਸਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ ਕਿਉਂਕਿ ਉਸਨੇ 'ਆਪ' ਦੀ ਦਿੱਲੀ ਟੀਮ ਵਿਰੁੱਧ ਬਿਆਨ ਦਿੱਤੇ ਸਨ।

TAGS