ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼): ਐਤਵਾਰ ਦੇਰ ਰਾਤ ਆਂਧਰਾ ਪ੍ਰਦੇਸ਼ ਦੇ ਯਾਲਾਮੰਚਿਲੀ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਰਿਪੋਰਟਾਂ ਮੁਤਾਬਕ ਟਾਟਾ-ਏਰਨਾਕੁਲਮ ਐਕਸਪ੍ਰੈਸ ਟ੍ਰੇਨ (18189) ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਅੱਗ ਲੱਗਦੇ ਹੀ ਟ੍ਰੇਨ ਵਿੱਚ ਦਹਿਸ਼ਤ ਫੈਲ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਟ੍ਰੇਨ ਝਾਰਖੰਡ ਦੇ ਸਟੀਲ ਸ਼ਹਿਰ ਟਾਟਾ ਤੋਂ ਕੇਰਲ ਦੇ ਏਰਨਾਕੁਲਮ ਜਾ ਰਹੀ ਸੀ ਜਦੋਂ ਇਹ ਆਂਧਰਾ ਪ੍ਰਦੇਸ਼ ਚ ਵਿੱਹਾਦਸੇ ਦਾ ਸ਼ਿਕਾਰ ਹੋ ਗਈ।
'ਇਲਾਕੇ ਵਿੱਚ ਧੂੰਆਂ ਫੈਲ ਗਿਆ'
ਰਿਪੋਰਟਾਂ ਮੁਤਾਬਕ ਟਾਟਾ-ਏਰਨਾਕੁਮ ਲਐਕਸਪ੍ਰੈਸ ਵਿਸ਼ਾਖਾਪਟਨਮ ਦੇ ਦੁਵਵਾੜਾ ਤੋਂ ਏਰਨਾਕੁਲਮ ਜਾ ਰਹੀ ਸੀ ਜਦੋਂ ਪੈਂਟਰੀ ਕਾਰ ਦੇ ਨੇੜੇ ਦੋ ਡੱਬਿਆਂ ਬੀ-1 ਅਤੇ ਐਮ-2 ਵਿੱਚ ਅੱਗ ਲੱਗ ਗਈ। ਸਾਰੇ ਯਾਤਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੋਵੇਂ ਡੱਬੇ ਬੁਰੀ ਤਰ੍ਹਾਂ ਸੜ ਗਏ। ਬਚਾਅ ਰਕਾਜ ਤੁਰੰਤ ਸ਼ੁਰੂ ਹੋ ਗਏ। ਅੱਗ ਨੂੰ ਦੇਖ ਕੇ ਘਬਰਾਏ ਹੋਏ ਯਾਤਰੀ ਡੱਬਿਆਂ ਤੋਂ ਬਾਹਰ ਨਿਕਲ ਕੇ ਸਟੇਸ਼ਨ ਵੱਲ ਭੱਜੇ। ਇਲਾਕੇ ਵਿੱਚ ਧੂੰਆਂ ਫੈਲ ਗਿਆ। ਟ੍ਰੇਨ ਚਾਰ ਘੰਟੇ ਦੇਰੀ ਨਾਲ ਅਨਾਕਾਪੱਲੇ ਪਹੁੰਚੀ।
'ਸਥਿਤੀ ਦਾ ਜਾਇਜ਼ਾ'
ਰੇਲਵੇ ਦੇ ਸੀਨੀਅਰ ਅਧਿਕਾਰੀ ਸਟੇਸ਼ਨ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐਂਬੂਲੈਂਸਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਉਹ ਲਗਭਗ 12:45 ਵਜੇ ਪਹੁੰਚੇ। ਅਧਿਰੀਕਾ ਨੇ ਅੱਗੇ ਦੱਸਿਆ ਕਿ ਜਦੋਂ ਟਾਟਾ-ਏਰਨਾਕੁਲਮ ਐਕਸਪ੍ਰੈਸ ਨੂੰ ਅੱਗ ਲੱਗੀ ਤਾਂ ਇੱਕ ਡੱਬੇ ਵਿੱਚ 82 ਯਾਤਰੀ ਅਤੇ ਦੂਜੇ ਡੱਬੇ ਵਿੱਚ 76 ਯਾਤਰੀ ਸਨ।
'ਨੁਕਸਾਨ ਬਾਰੇ ਸਹੀ ਜਾਣਕਾਰੀ'
ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋ ਫੋਰੈਂਸਿਕ ਟੀਮਾਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਮੌਕੇ 'ਤੇ ਮੌਜੂਦ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ। ਜਾਨੀ ਨੁਕਸਾਨ ਬਾਰੇ ਸਹੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
'ਇੱਕ ਵਿਅਕਤੀ ਸੜਿਆ'
ਦੱਸਿਆ ਜਾ ਰਿਹਾ ਹੈ ਕਿ ਕੋਚ ਬੀ1 ਵਿੱਚ ਇੱਕ ਵਿਅਕਤੀ ਜ਼ਿੰਦਾ ਸੜ ਗਿਆ ਸੀ। ਮ੍ਰਿਤਕ ਦੀ ਪਛਾਣ ਵਿਸ਼ਾਖਾਪਟਨਮ ਦੇ ਨਿਵਾਸੀ ਚੰਦਰਸ਼ੇਖਰ ਸੁੰਦਰ (70) ਵਜੋਂ ਹੋਈ ਹੈ। ਸ ਇਦੌਰਾਨ ਦੋਵਾਂ ਡੱਬਿਆਂ ਦੇ 157 ਯਾਤਰੀਆਂ ਨੂੰ ਤਿੰਨ ਏਪੀਐਸਆਰਟੀਸੀ ਬੱਸਾਂ ਵਿੱਚ ਸਮਰਲਕੋਟਾ ਸਟੇਸ਼ਨ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਕਿਸੇ ਹੋਰ ਰੇਲਗੱਡੀ ਰਾਹੀਂ ਭੇਜਿਆ ਜਾਵੇਗਾ।