Monday, 19th of October 2026

Tamil Nadu railway station Fire: ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਕਈ ਵਾਹਨ ਸੜੇ

Edited By: Gurjeet Singh | Updated at:
Tamil Nadu railway station Fire:  ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਕਈ ਵਾਹਨ ਸੜੇ

Tamil Nadu railway station Fire: ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਕਈ ਵਾਹਨ ਸੜੇ

ਤ੍ਰਿਸ਼ੂਰ:- ਤਾਮਿਲਨਾਡੂ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ 'ਤੇ 4 ਜਨਵਰੀ ਦੀ ਸਵੇਰ ਨੂੰ ਇੱਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 200 ਤੋਂ ਵੱਧ 2 ਪਹੀਆ ਵਾਹਨ ਸੜ ਗਏ। ਅੱਗ ਪਲੇਟਫਾਰਮ ਨੰਬਰ 2 ਦੇ ਨੇੜੇ 2 ਪਹੀਆ ਵਾਹਨ ਪਾਰਕਿੰਗ ਇਲਾਕੇ ਵਿੱਚ ਲੱਗੀ, ਜਿਸ ਕਾਰਨ ਯਾਤਰੀਆਂ ਅਤੇ ਨੇੜਲੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। 

ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਪਲੇਟਫਾਰਮ ਨੰਬਰ 2 ਦੇ ਨੇੜੇ ਸਵੇਰੇ 6:45 ਵਜੇ ਦੇ ਕਰੀਬ ਲੱਗੀ, ਉਥੇ ਹੀ ਅੱਗ ਦੀਆਂ ਲਪਟਾਂ ਨੇ ਤੇਜ਼ੀ ਨਾਲ ਪਾਰਕਿੰਗ ਦੇ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿੱਥੇ ਆਮ ਤੌਰ 'ਤੇ ਰੋਜ਼ਾਨਾ 500 ਤੋਂ ਵੱਧ ਮੋਟਰਸਾਈਕਲ ਅਤੇ ਸਕੂਟਰ ਖੜ੍ਹੇ ਹੁੰਦੇ ਸਨ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਕ ਕੀਤੇ ਵਾਹਨਾਂ ਵਿੱਚ ਮੌਜੂਦ ਪੈਟਰੋਲ ਕਾਰਨ ਵੀ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਕਾਫ਼ੀ ਨੁਕਸਾਨ ਹੋਇਆ। ਅੱਗ ਬੁਝਾਊ ਅਤੇ ਬਚਾਅ ਸੇਵਾ ਦੇ ਕਰਮਚਾਰੀ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਕਈ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ, ਅੱਗ ਬੁਝਾਉਣ ਵਾਲਿਆਂ ਨੇ ਅੱਗ 'ਤੇ ਕਾਬੂ ਪਾਉਣ ਲਈ ਲਗਭਗ ਇੱਕ ਘੰਟੇ ਤੱਕ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਜਿਸ ਕਰਕੇ ਇਲਾਕੇ ਵਿੱਚ ਸੰਘਣਾ ਧੂੰਆਂ ਛਾ ਗਿਆ, ਜਿਸ ਕਰਕੇ ਯਾਤਰੀਆਂ ਅਤੇ ਸਟੇਸ਼ਨ ਸਟਾਫ਼ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ। 

ਚਸ਼ਮਦੀਦਾਂ ਨੇ ਦੱਸਿਆ ਕਿ ਇਸ ਭਿਆਨਕ ਅੱਗ ਵਿੱਚ ਕਈ ਵਾਹਨ ਪੂਰੀ ਤਰ੍ਹਾਂ ਸੜ ਗਏ, ਜਦੋਂ ਕਿ ਕਈ ਵਾਹਨਾਂ ਨੂੰ ਮਾਮੂਲੀ ਨੁਕਸਾਨ ਹੋਇਆ। ਪਾਰਕ ਕੀਤੇ ਵਾਹਨਾਂ ਦੇ ਮਾਲਕਾਂ ਵਿੱਚੋਂ ਬਹੁਤ ਸਾਰੇ ਰੋਜ਼ਾਨਾ ਯਾਤਰੀ ਸਨ, ਘਟਨਾ ਬਾਰੇ ਸੁਣ ਕੇ ਮੌਕੇ 'ਤੇ ਪਹੁੰਚੇ, ਪਰ ਉਨ੍ਹਾਂ ਨੂੰ ਆਪਣੇ 2 ਪਹੀਆ ਵਾਹਨ ਸੜੇ ਹੋਏ ਮਿਲੇ। ਅਧਿਕਾਰੀ ਅਜੇ ਵੀ ਸੜ ਚੁੱਕੇ ਵਾਹਨਾਂ ਦੀ ਸਹੀ ਗਿਣਤੀ ਦਾ ਪਤਾ ਲਗਾ ਰਹੇ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। 

TAGS