Monday, 19th of October 2026

Sri Lankan Navy arrests fishermen: ਸ਼੍ਰੀਲੰਕਾ ਦੀ ਜਲ ਸੈਨਾ ਨੇ 9 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

Edited By: Gurjeet Singh | Updated at:
Sri Lankan Navy arrests fishermen:  ਸ਼੍ਰੀਲੰਕਾ ਦੀ ਜਲ ਸੈਨਾ ਨੇ 9 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

Sri Lankan Navy arrests fishermen: ਸ਼੍ਰੀਲੰਕਾ ਦੀ ਜਲ ਸੈਨਾ ਨੇ 9 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਰਾਮੇਸ਼ਵਰਮ:- 96 ਮਛੇਰਿਆਂ ਦੀ ਰਿਹਾਈ ਤੋਂ ਬਾਅਦ ਸ਼੍ਰੀਲੰਕਾ ਦੀ ਜਲ ਸੈਨਾ ਨੇ 9 ਹੋਰ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਅੱਜ ਸ਼ਨੀਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ। ਸਾਰੇ ਮਛੇਰਿਆਂ 'ਤੇ ਰਿ-ਪਬਲਿਕ ਟਾਪੂ ਦੇ ਜਾਫਨਾ ਤੱਟ ਵਿੱਚ ਘੁਸਪੈਠ ਕਰਨ ਦਾ ਆਰੋਪ ਹੈ।

ਇੱਕ ਅਧਿਕਾਰੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ, ਸਾਰੇ ਮਛੇਰੇ ਪੁਡੁਕੋਟਾਈ ਜ਼ਿਲ੍ਹੇ ਦੇ ਜੇਗਾਥਾਪਿੱਟਨਮ ਦੇ ਵਸਨੀਕ ਹਨ। ਉਨ੍ਹਾਂ ਸਾਰਿਆਂ ਨੂੰ ਅੱਜ ਸਵੇਰੇ ਜਾਫਨਾ ਤੱਟ ਦੇ ਨੇੜੇ ਸ਼੍ਰੀਲੰਕਾ ਦੇ ਜਲ ਖੇਤਰ ਅਨਾਥਲਹੀਵੂ ਤੋਂ ਗ੍ਰਿਫਤਾਰ ਕੀਤਾ ਗਿਆ। ਸ਼੍ਰੀਲੰਕਾ ਦੀ ਜਲ ਸੈਨਾ ਨੇ ਮਛੇਰਿਆਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਹਨ।

ਮੱਛੀ ਪਾਲਣ ਦੇ ਸਹਾਇਕ ਨਿਰਦੇਸ਼ਕ ਸ਼ੇਖਰ ਨੇ ਕਿਹਾ ਕਿ ਸਾਰੇ 9 ਗ੍ਰਿਫ਼ਤਾਰ ਮਛੇਰਿਆਂ ਨੂੰ ਜਾਫਨਾ ਲਿਜਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਵੱਖ-ਵੱਖ ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ 99 ਮਛੇਰਿਆਂ ਵਿੱਚੋਂ 96 ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 32 ਨੂੰ 5 ਅਪ੍ਰੈਲ ਨੂੰ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ 64 ਨੂੰ ਸ੍ਰੀਲੰਕਾ ਦੀ ਅਦਾਲਤ ਨੇ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ ਸੀ।

ਦੱਸ ਦਈਏ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮੁੱਦੇ ਦਾ ਸਥਾਈ ਹੱਲ ਮੰਗਿਆ ਹੈ। ਉਨ੍ਹਾਂ ਨੇ ਲੱਖਾਂ ਮਛੇਰਿਆਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਨ ਵਾਲੇ ਇਸ ਮਸਲੇ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਗੁਆਂਢੀ ਦੇਸ਼ ਨਾਲ 1974 ਅਤੇ 1976 ਦੇ ਭਾਰਤ-ਸ਼੍ਰੀਲੰਕਾ ਸਮਝੌਤਿਆਂ ਦੇ ਅਨੁਸਾਰ, ਪਾਲਕ ਖਾੜੀ ਵਿੱਚ ਭਾਰਤੀ ਮਛੇਰਿਆਂ ਦੇ ਰਵਾਇਤੀ ਮੱਛੀ ਫੜਨ ਦੇ ਅਧਿਕਾਰਾਂ ਨੂੰ ਬਹਾਲ ਕਰਨ ਦੀ ਜ਼ਰੂਰਤ ਨੂੰ ਵੀ ਦੁਹਰਾਇਆ।

TAGS