Monday, 12th of January 2026

Smartphone 'ਤੇ ਪਾਬੰਦੀ!...ਇਸ ਪੰਚਾਇਤ ਵੱਲੋਂ ਫਰਮਾਨ ਜਾਰੀ

Reported by: Ajeet Singh  |  Edited by: Jitendra Baghel  |  December 23rd 2025 02:42 PM  |  Updated: December 23rd 2025 03:11 PM
Smartphone 'ਤੇ ਪਾਬੰਦੀ!...ਇਸ ਪੰਚਾਇਤ ਵੱਲੋਂ ਫਰਮਾਨ ਜਾਰੀ

Smartphone 'ਤੇ ਪਾਬੰਦੀ!...ਇਸ ਪੰਚਾਇਤ ਵੱਲੋਂ ਫਰਮਾਨ ਜਾਰੀ

ਰਾਜਸਥਾਨ: ਜ਼ਿਲੇ ਜਾਲੌਰ ਵਿੱਚ ਇੱਕ ਪੰਚਾਇਤ ਵੱਲੋਂ ਸੁਣਾਇਆ ਗਿਆ ਫਰਮਾਨ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਅਆ ਹੈ...ਸੁਧਾਂਮਾਤਾ ਪੱਟੀ ਦੇ ਚੌਧਰੀ ਸਮਾਜ ਦੀ ਪੰਚਾਇਤ ਨੇ 15 ਪਿੰਡਾਂ ਦੀਆਂ ਧੀਆਂ ਤੇ ਨਹੁੰਆਂ ਨੂੰ ਸਮਾਰਟਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

26 ਜਨਵਰੀ ਤੋਂ ਫਰਮਾਨ ਲਾਗੂ 

ਇਹ ਅਜੀਬੋ-ਗਰੀਬ ਫਰਮਾਨ ਜਾਲੌਰ ਜ਼ਿਲ੍ਹੇ ਦੇ ਪਿੰਡ ਗਾਜੀਪੁਰ 'ਚ ਆਯੋਜਿਤ ਚੌਧਰੀ ਸਮਾਜ ਦੀ ਮੀਟਿੰਗ 'ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਸੁਜਾਨਾਰਾਮ ਚੌਧਰੀ ਨੇ ਕੀਤੀ। ਪੰਚਾਇਤ ਅਨੁਸਾਰ ਇਹ ਨਿਯਮ 26 ਜਨਵਰੀ ਤੋਂ ਲਾਗੂ ਕੀਤੇ ਜਾਣਗੇ। ਹੁਣ ਇਨ੍ਹਾਂ 15 ਪਿੰਡਾਂ ਦੀਆਂ ਔਰਤਾਂ ਕੋਲ ਸਿਰਫ਼ ਕੀ-ਪੈਡ ਵਾਲੇ ਸਧਾਰਨ ਫੋਨ ਹੀ ਹੋਣਗੇ। ਇੰਨਾ ਹੀ ਨਹੀਂ, ਵਿਆਹਾਂ, ਕਿਸੇ ਸਮਾਜਿਕ ਪ੍ਰੋਗਰਾਮ ਜਾਂ ਗੁਆਂਢੀਆਂ ਦੇ ਘਰ ਜਾਣ ਵੇਲੇ ਵੀ ਮੋਬਾਈਲ ਫੋਨ ਨਾਲ ਲਿਜਾਣ 'ਤੇ ਪਾਬੰਦੀ ਰਹੇਗੀ।

ਬੱਚਿਆਂ ਦੀ ਸਿਹਤ 'ਤੇ ਵੱਡਾ ਅਸਰ

ਔਰਤਾਂ ਕੋਲ ਸਮਾਰਟਫੋਨ ਹੋਣ ਕਾਰਨ ਛੋਟੇ ਬੱਚੇ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪੰਚਾਇਤ ਅਨੁਸਾਰ ਇਸ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਅਸਰ ਪੈਂਦਾ ਹੈ ਅਤੇ ਉਨ੍ਹਾਂ ਨੂੰ ਮੋਬਾਈਲ ਦੀ ਲਤ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ, ਪੜ੍ਹਾਈ ਕਰਨ ਵਾਲੀਆਂ ਬੱਚੀਆਂ ਨੂੰ ਘਰ ਦੇ ਅੰਦਰ ਰਹਿ ਕੇ ਮੋਬਾਈਲ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਨ੍ਹਾਂ 15 ਪਿੰਡਾਂ 'ਤੇ ਪਵੇਗਾ ਅਸਰ

ਇਹ ਨਿਯਮ ਗਾਜੀਪੁਰਾ, ਪਾਵਲੀ, ਕਾਲੜਾ, ਮਨੋਜੀਆ ਵਾਸ, ਰਾਜੀਕਾਵਾਸ, ਦਤਲਾਵਾਸ, ਰਾਜਪੁਰਾ, ਕੋੜੀ, ਸਿਦਰੋੜੀ, ਆਲੜੀ, ਰੋਪਸੀ, ਖਾਨਾਦੇਵਲ, ਸਾਵਾਧਿਰ, ਹਾਥਮੀ ਕੀ ਢਾਣੀ ਤੇ ਖਾਨਪੁਰ ਪਿੰਡਾਂ ਵਿੱਚ ਲਾਗੂ ਹੋਣਗੇ।