NIA ਨੇ ਸੋਮਵਾਰ ਨੂੰ ਕਸ਼ਮੀਰ ਦੇ ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਨਾਲ ਜੁੜੇ ਵਾਈਟ-ਕਾਲਰ' ਅੱਤਵਾਦੀ ਮੌਡਿਊਲ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ NIA ਦੀਆਂ ਟੀਮਾਂ ਨੇ ਸ਼ੋਪੀਆਂ ਵਿੱਚ ਮੌਲਵੀ ਇਰਫਾਨ ਅਹਿਮਦ ਵਾਗੇ ਦੇ ਘਰ ਦੀ ਤਲਾਸ਼ੀ ਲਈ।
ਵਾਗੇ ਇਸ 'ਵਾਈਟ-ਕਾਲਰ' ਅੱਤਵਾਦੀ ਮੌਡਿਊਲ ਦੀ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਦੇ ਮਾਸਟਰਮਾਈਂਡ ਵਜੋਂ ਉੱਭਰਿਆ ਹੈ, ਇਸ ਦਾ ਪਿਛਲੇ ਮਹੀਨੇ ਵਿੱਚ ਪਰਦਾਫਾਸ਼ ਹੋਇਆ ਸੀ।
ਵਾਗੇ ਨੂੰ ਪੁਲਿਸ ਨੇ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਪਿਛਲੇ ਮਹੀਨੇ ਕਾਰ ਧਮਾਕੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਤੋਂ ਬਾਅਦ NIA ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਕੋਇਲ, ਚੰਦਗਾਮ, ਮਲੰਗਪੋਰਾ ਅਤੇ ਸੰਬੂਰਾ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਗਈ। ਇਹ ਸਥਾਨ ਦਿੱਲੀ ਕਾਰ ਬੰਬ ਧਮਾਕੇ ਦੇ ਮਾਮਲੇ ਨਾਲ ਜੁੜੇ ਲੋਕਾਂ ਨਾਲ ਸਬੰਧਤ ਸਨ।