ਦਿੱਲੀ ਦੀ ਹਵਾ ’ਚ ਜ਼ਹਿਰ ਇਸ ਕਦਰ ਘੁਲ ਗਿਆ ਹੈ ਕਿ ਹੁਣ ਸਰਕਾਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਨੇ। ਸਾਹਾਂ’ਤੇ ਕਫ਼ਨ ਚੜ੍ਹਿਆ ਹੋਇਆ ਸਮੌਗ ਨੇ ਮੌਤ ਦੇ ਸਾਏ ਵਾਂਗ ਸ਼ਹਿਰ ਨੂੰ ਜਕੜ ਗਿਆ, ਤਾਂ ਅੰਤ ਵਿੱਚ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ—ਹੁਣ ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਦਫ਼ਤਰ ਸਿਰਫ਼ 50% ਸਟਾਫ਼ ਨਾਲ ਚੱਲਣਗੇ, ਤੇ ਬਾਕੀ ਮੁਲਾਜ਼ਮ ਘਰੋਂ ਕੰਮ (Work From Home) ਕਰਨਗੇ। ਇਹ ਫਰਮਾਨ ਕੋਈ ਆਮ ਨਹੀਂ। ਇਹ GRAP Stage-III, ਉਹ ਮੰਜ਼ਿਲ ਹੈ ਜਿੱਥੇ ਜ਼ਹਿਰੀਲੀ ਹਵਾ ਨਾਲ ਜ਼ਿੰਦਗੀ ਨੂੰ ਖ਼ਤਰਾ ਹੁੰਦਾ ਹੈ।
ਦਿੱਲੀ ਦੀਆਂ ਸੜਕਾਂ ’ਤੇ ਕਾਰਾਂ ਦੀ ਲੰਮੀ ਲਾਈਨ ਦਿਖਦੀ ਜ਼ਰੂਰ ਹੈ, ਪਰ ਲੋਕਾਂ ਦੇ ਫੇਫੜੇ ਹੁਣ “ਮਸ਼ੀਨ” ਬਣ ਕੇ ਰਹਿ ਗਏ—ਹਰ ਸਾਹ ਨਾਲ ਧੂੜ, ਧੂਆਂ ਤੇ ਜ਼ਹਿਰ ਅੰਦਰ। ਡਾਕਟਰਾਂ ਦੇ ਵਾਰਨਿੰਗ, ਹਸਪਤਾਲਾਂ ਦੇ ਬੈਡ ਭਰ ਰਹੇ ਨੇ…ਅਤੇ ਕੰਮ ਕਰਨ ਵਾਲੇ ਲੋਕ ਸਭ ਤੋਂ ਵੱਧ ਨਿਸ਼ਾਨੇ ’ਤੇ।
ਇਹੇ ਕਾਰਨ ਹੈ ਕਿ ਹੁਣ ਸਰਕਾਰ ਨੇ ਦਫ਼ਤਰਾਂ ਦੀਆਂ ਲਾਈਟਾਂ ਅੱਧੀਆਂ ਬੁਝਾ ਦਿੱਤੀਆਂ ਹਨ। ਜਿੰਨੇ ਕੰਮ ਸਾਫਟਵੇਅਰ, ਮੇਲ, ਕੰਪਿਊਟਰ ਤੇ ਲੈਪਟਾਪ ’ਤੇ ਹੋ ਸਕਦੇ ਨੇ—ਉਹ ਘਰੋਂ ਹੀ ਹੋਣੇ ਨੇ। ਸਿਰਫ਼ ਜ਼ਰੂਰੀ ਸੇਵਾਵਾਂ—ਜਿਵੇਂ ਹਸਪਤਾਲ, ਅੱਗ ਬੁਝਾਊ, ਬਿਜਲੀ/ਪਾਣੀ, ਟ੍ਰਾਂਸਪੋਰਟ—ਇਹਨਾਂ ਨੂੰ ਛੋਟ ਮਿਲੀ ਹੈ।
ਦਿੱਲੀ ਸਰਕਾਰ ਦਾ ਹੁਕਮ ?
ਸਾਰੇ ਪ੍ਰਸ਼ਾਸਕੀ ਸਕੱਤਰ ਅਤੇ ਵਿਭਾਗ ਮੁਖੀ ਨਿਯਮਿਤ ਤੌਰ 'ਤੇ ਦਫ਼ਤਰ ਵਿੱਚ ਮੌਜੂਦ ਰਹਿਣਗੇ
50% ਤੋਂ ਵੱਧ ਸਟਾਫ਼ ਦਫ਼ਤਰ ਵਿੱਚ ਮੌਜੂਦ ਨਹੀਂ ਰਹੇਗਾ। ਬਾਕੀ 50% ਘਰੋਂ ਕੰਮ ਕਰਨਗੇ
ਪ੍ਰਸ਼ਾਸਨਿਕ ਸਕੱਤਰ ਅਤੇ ਵਿਭਾਗ ਮੁਖੀ ਲੋੜ ਅਨੁਸਾਰ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰ ਬੁਲਾ ਸਕਣਗੇ
ਨਿਜੀ ਦਫ਼ਤਰਾਂ ਲਈ ਆਦੇਸ਼
ਦਿੱਲੀ ਵਿੱਚ ਕੰਮ ਕਰਨ ਵਾਲੇ ਸਾਰੇ ਨਿੱਜੀ ਦਫ਼ਤਰ ਆਪਣੇ ਸਟਾਫ਼ ਦੇ 50% ਦੀ ਵੱਧ ਤੋਂ ਵੱਧ ਸਰੀਰਕ ਮੌਜੂਦਗੀ ਨਾਲ ਕੰਮ ਕਰਨਗੇ। ਬਾਕੀ ਸਟਾਫ਼ ਲਾਜ਼ਮੀ ਤੌਰ 'ਤੇ ਘਰੋਂ ਕੰਮ ਕਰੇਗਾ।
ਸਾਰੀਆਂ ਨਿੱਜੀ ਸੰਸਥਾਵਾਂ ਨੂੰ ਹੇਠ ਲਿਖਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ:
ਜਿੱਥੇ ਵੀ ਸੰਭਵ ਹੋਵੇ, ਪੜਾਅਵਾਰ ਸਮੇਂ ਨੂੰ ਲਾਗੂ ਕਰੋ।
ਘਰੋਂ ਕੰਮ ਕਰਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਓ।
ਦਫ਼ਤਰ ਆਉਣ-ਜਾਣ ਨਾਲ ਸਬੰਧਤ ਵਾਹਨਾਂ ਦੀ ਆਵਾਜਾਈ ਨੂੰ ਘਟਾਓ।