ਠੰਡ ਅਜੇ ਚੰਗੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਪਰ ਧੁੰਦ ਕਾਰਨ ਹਾਦਸੇ ਹੋਣੇ ਸ਼ੁਰੂ ਹੋ ਗਏ ਹਨ। ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਯੂਪੀ ਦੇ ਮਥੁਰਾ 'ਚ ਵੱਡਾ ਹਾਦਸਾ ਵਾਪਰੀਆ। ਧੁੰਦ ਕਾਰਨ ਮਥੁਰਾ ਦੇ ਯਮੁਨਾ ਐਕਸਪ੍ਰੈਸਵੇਅ 'ਤੇ 8 ਬੱਸਾਂ ਤੇ 3 ਕਾਰਾਂ ਟਕਰਾਈਆਂ। ਟੱਕਰ ਤੋਂ ਤੁਰੰਤ ਬਾਅਦ ਵਾਹਨਾਂ ਨੂੰ ਅੱਗ ਲੱਗ ਗਈ। 13 ਲੋਕ ਸੜ ਗਏ ਤੇ 66 ਜ਼ਖਮੀ ਹੋ ਗਏ। ਬੱਸਾਂ ਚੋਂ ਕੱਟੇ ਹੋਏ ਸਰੀਰ ਦੇ ਅੰਗ ਮਿਲੇ, ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪੁਲਿਸ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ 17 ਪੋਲੀਥੀਨ ਬੈਗਾਂ 'ਚ ਇਕੱਠਾ ਕੀਤਾ ਹੈ ਤੇ ਹੁਣ DNA ਟੈਸਟਿੰਗ ਰਾਹੀਂ ਪਛਾਣਿਆ ਜਾਵੇਗਾ।ਹਾਦਸਾ ਬਲਦੇਵ ਥਾਣਾ ਖੇਤਰ ਦੇ ਮਾਈਲਸਟੋਨ 127 'ਤੇ ਵਾਪਰਿਆ।
ਜ਼ਖਮੀਆਂ ਨੂੰ 20 ਐਂਬੂਲੈਂਸਾਂ 'ਚ ਮਥੁਰਾ ਜ਼ਿਲ੍ਹਾ ਹਸਪਤਾਲ ਤੇ ਵਰਿੰਦਾਵਨ ਸੰਯੁਕਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਗੰਭੀਰ ਜ਼ਖਮੀਆਂ ਨੂੰ ਫਿਰ ਆਗਰਾ ਮੈਡੀਕਲ ਕਾਲਜ ਰੈਫਰ ਕਰ ਕੀਤਾ। ਪੁਲਿਸ ਨੇ ਬੱਸਾਂ ਚੋਂ ਲਾਸ਼ਾਂ ਬਾਹਰ ਕੱਢਿਆਂ।
ਹਾਦਸਾ ਕਿਵੇਂ ਹੋਇਆ
ਐਕਸਪ੍ਰੈਸਵੇਅ 'ਤੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰੀਆ। ਸਲੀਪਰ ਬੱਸ ਨੂੰ ਅਚਾਨਕ ਧੁੰਦ ਪੈ ਗਈ। ਡਰਾਈਵਰ ਨੇ ਸਪੀਡ ਘਟਾਉਣ ਲਈ ਬ੍ਰੇਕ ਲਗਾਈ। 6 ਬੱਸਾਂ ਤੇ ਪਿੱਛੇ ਆ ਰਹੀਆਂ 4 ਕਾਰਾਂ ਆਪਸ 'ਚ ਟਕਰਾ ਗਈਆਂ। ਟੱਕਰ ਕਾਰਨ AC ਬੱਸ ਨੂੰ ਅੱਗ ਲੱਗ ਗਈ। ਯਾਤਰੀਆਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ।
ਮੁੱਖ ਮੰਤਰੀ ਦਾ ਐਲਾਨ
ਹਾਦਸਾ ਬਹੁਤ ਭਿਆਨਕ ਸੀ ਤੇ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।
ਹਾਦਸੇ 'ਤੇ SSP ਨੇ ਦਿੱਤੀ ਜਾਣਕਾਰੀ
SSP ਸ਼ਲੋਕ ਕੁਮਾਰ ਨੇ ਕਿਹਾ, "ਮੌਕੇ 'ਤੇ ਕੁਝ ਲਾਸ਼ਾਂ ਮਿਲੀਆਂ ਤੇ ਉਨ੍ਹਾਂ ਨੂੰ ਪੋਸਟਮਾਰਟਮ ਹਾਊਸ ਲਿਜਾਇਆ ਗਿਆ। ਮਿਲੇ ਮਲਬੇ ਤੇ ਲਾਸ਼ਾਂ ਦੇ ਅਵਸ਼ੇਸ਼ਾਂ ਨੂੰ ਮੁਰਦਾਘਰ 'ਚ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ 13 ਲਾਸ਼ਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ ਲਾਸ਼ਾਂ ਚੋਂ 3 ਦੀ ਪਛਾਣ ਆਜ਼ਮਗੜ੍ਹ ਦੇ ਰਹਿਣ ਵਾਲੇ ਰਾਮਪਾਲ, ਗੋਂਡਾ ਦੇ ਰਹਿਣ ਵਾਲੇ ਸੁਲਤਾਨ ਤੇ ਪ੍ਰਯਾਗਰਾਜ ਦੇ ਸਰਾਏ ਮਮਰੇਜ਼ ਦੇ ਮੁਦੀਨਪੁਰ ਦੇ ਰਹਿਣ ਵਾਲੇ ਅਖਿਲੇਂਦਰ ਵਜੋਂ ਹੋਈ ਹੈ। ਬਾਕੀ ਲਾਸ਼ਾਂ ਦੇ DNA ਟੈਸਟ ਕੀਤੇ ਜਾਣਗੇ। ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕੀਤੀ ਜਾਵੇਗੀ।ADM ਪ੍ਰਸ਼ਾਸਨ ਅਮਰੇਸ਼ ਜਾਂਚ ਕਰਨਗੇ।"