ਮਨੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਦੇ ਸਿੰਗਨਗਟ ਸਬ-ਡਿਵੀਜ਼ਨ ਦੇ ਨਾਗਲਾਜੰਗ ਪਿੰਡ ਨੇੜੇ ਸੋਮਵਾਰ ਨੂੰ ਇੱਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਥੰਗਾਮੁਆਨਮੁਆਂਗ ਖੁਪਟੋਂਗ, ਹੋਚਿਨ, ਚਿੰਗੰਗਾਈਸ਼ਿਆਮ ਅਤੇ ਨਯਾਂਗਜਾਨੀਆ ਵਜੋਂ ਹੋਈ ਹੈ।
ਇਹ ਹਾਦਸਾ ਦੁਪਹਿਰ ਵੇਲੇ ਉਸ ਸਮੇਂ ਵਾਪਰਿਆ, ਜਦੋਂ ਇੱਕ DI ਪਿਕਅੱਪ ਗੱਡੀ, ਜਿਸ ਵਿੱਚ ਲਗਭਗ 40 ਲੋਕ ਸਵਾਰ ਸਨ, ਇੱਕ ਵਿਆਹ ਵਿੱਚ ਜਾ ਰਹੇ ਸਨ। ਜਦੋਂ ਸੜਕ 'ਤੇ ਇੱਕ ਖੜ੍ਹੀ ਗੱਡੀ ਪਿੱਛੇ ਵੱਲ ਰੁੜ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ।
ਇਸ ਦੌਰਾਨ ਗੱਡੀ ਵਿਚ ਮੌਜੂਦ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਸਥਾਨਕ ਨਿਵਾਸੀਆਂ ਤੇ ਸਿਹਤ ਕਰਮਚਾਰੀਆਂ ਨੇ ਤੁਰੰਤ ਸਹਾਇਤਾ ਦਿੱਤੀ ਗਈ।
ਉੱਥੇ ਹੀ ਘਟਨਾ ਦੇ ਤੁਰੰਤ ਬਾਅਦ ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਅਤੇ ਜਾਂਚ ਕਾਰਜ ਸ਼ੁਰੂ ਕੀਤੇ। ਪੁਲਿਸ ਨੇ ਦੱਸਿਆ ਕਿ ਵਿਆਹ ਲਈ ਗੱਡੀ ਕਿਰਾਏ 'ਤੇ ਲੈ ਕੇ ਲਗਭਗ 30-40 ਲੋਕ ਜਾ ਰਹੇ ਸੀ, ਜਦਕਿ ਪਿਕ-ਅੱਪ ਗੱਡੀ ਆਮ ਤੌਰ 'ਤੇ ਸਾਮਾਨ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਹੈ। ਲਗਾਤਾਰ ਹਾਦਸਿਆਂ ਨੇ ਇਲਾਕੇ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਪਿਛਲੇ ਹਫ਼ਤੇ ਹੀ ਇੱਕ ਐਂਬੂਲੈਂਸ ਹੌਰਲੇ ਨੇੜੇ ਇੱਕ ਨਦੀ ਵਿੱਚ ਡਿੱਗ ਗਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।