ਮੋਦੀ ਸਰਕਾਰ ਦੇ ਅੱਧਾ ਦਰਜਨ ਮੰਤਰੀਆਂ ਲਈ ਸਾਲ 2026 ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਹਰਦੀਪ ਪੁਰੀ, ਰਾਮਦਾਸ ਅਠਾਵਲੇ, ਬੀਐੱਲ ਵਰਮਾ ਅਤੇ ਰਵਨੀਤ ਸਿੰਘ ਬਿੱਟੂ ਸਮੇਤ ਅੱਧੀ ਦਰਜਨ ਮੰਤਰੀ ਹੈ ਜਿਨ੍ਹਾਂ ਦਾ ਰਾਜ ਸਭਾ ਕਾਰਜਕਾਲ 2026 ਵਿੱਚ ਖਤਮ ਹੋ ਰਿਹਾ ਹੈ । ਅਜਿਹੇ ਵਿੱਚ ਉਨ੍ਹਾਂ ਨੂੰ ਰਾਜ ਸਭਾ ਦਾ ਇੱਕ ਹੋਰ ਮੌਕਾ ਨਹੀਂ ਮਿਲਿਆ ਤਾਂ ਫਿਰ ਕੈਬਨਿਟ ਤੋਂ ਛੁੱਟੀ ਹੋ ਜਾਵੇਗੀ।
ਪੰਜ ਦਿਨ ਬਾਅਦ ਨਵਾਂ ਸਾਲ 2026 ਦਸਤਕ ਦੇਣ ਜਾ ਰਿਹਾ ਹੈ। 2026 ਦਾ ਸਾਲ ਚੋਣਾਂ ਦੇ ਲਿਹਾਜ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤਾਂ ਸੰਸਦ ਦੇ ਉੱਚ ਸਦਨ ਯਾਨੀ ਰਾਜ ਸਭਾ ਦੀਆਂ 75 ਸੀਟਾਂ 'ਤੇ ਚੋਣ ਘਮਸਾਣ ਹੋਵੇਗਾ। ਅਜਿਹੇ ਵਿੱਚ ਰਾਜ ਸਭਾ ਦਾ ਸਮੀਕਰਨ ਹੀ ਨਹੀਂ ਬਦਲੇਗਾ ਸਗੋ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਕਈ ਚਿਹਰੇ ਵੀ ਬਦਲ ਸਕਦੇ ਹਨ।
6 ਮੰਤਰੀਆਂ ਦਾ ਕਦੋਂ ਕਾਰਜਕਾਲ ਹੋ ਰਿਹਾ ਖਤਮ
ਮੋਦੀ ਸਰਕਾਰ ਵਿੱਚ ਅੱਧਾ ਦਰਜਨ ਕੇਂਦਰੀ ਮੰਤਰੀਆਂ ਦਾ ਕਾਰਜਕਾਲ ਅਪ੍ਰੈਲ, ਜੂਨ ਅਤੇ ਨਵੰਬਰ 2026 ਵਿੱਚ ਖਤਮ ਹੋ ਰਿਹਾ ਹੈ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦਾ ਰਾਜ ਸਭਾ ਦਾ ਕਾਰਜਕਾਲ 2 ਅਪ੍ਰੈਲ, 2026 ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਜੇਡੀਯੂ ਨੇਤਾ ਅਤੇ ਮੋਦੀ ਸਰਕਾਰ ਵਿੱਚ ਮੰਤਰੀ ਰਾਮਨਾਥ ਠਾਕੁਰ ਦਾ ਰਾਜ ਸਭਾ ਕਾਰਜਕਾਲ 9 ਅਪ੍ਰੈਲ 2026 ਨੂੰ ਪੂਰਾ ਹੋ ਰਿਹਾ ਹੈ।
ਬਿੱਟੂ ਅਤੇ ਬੁਰੀਅਨ ਨੂੰ ਮੁੜ ਮਿਲੇਗਾ ਮੌਕਾ ?
ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਜਾਰਜ ਕੁਰੀਅਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ 2024 ਵਿੱਚ ਆਪਣੀ ਕੈਬਨਿਟ ਵਿੱਚ ਮੰਤਰੀ ਬਣਾਇਆ ਸੀ । 2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਪੰਜਾਬ ਵਿੱਚ ਆਪਣੀ ਸੀਟ ਜਿੱਤ ਨਹੀਂ ਸਕੇ ਸੀ । ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ। ਅਜਿਹੇ ਵਿੱਚ ਭਾਜਪਾ ਨੇ ਬਿੱਟੂ ਨੂੰ ਰਾਜਸਥਾਨ ਸੀਟ ਤੋਂ ਰਾਜ ਸਭਾ ਮੈਂਬਰ ਬਣਾਇਆ ਸੀ ਜੋ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਸਤੀਫ਼ੇ ਨਾਲ ਖਾਲ੍ਹੀ ਹੋਈ ਸੀ। ਹੁਣ ਬਿੱਟੂ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ।
ਰਾਜਸਥਾਨ ਦੀਆਂ ਤਿੰਨ ਰਾਜ ਸਭਾ ਸੀਟਾਂ ਜੂਨ ਵਿੱਚ ਖਾਲੀ ਹੋ ਰਹੀਆਂ ਹਨ , ਜਿਸ ਵਿੱਚ ਦੋ ਸੀਟਾਂ ਭਾਜਪਾ ਅਤੇ ਇੱਕ ਕਾਂਗਰਸ ਦੇ ਖਾਤੇ ਵਿੱਚ ਹੈ । ਰਾਜ ਸਭਾ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਦੇ ਦੋ ਉਮੀਦਵਾਰ ਆਸਾਨੀ ਨਾਲ ਜਿੱਤ ਜਾਣਗੇ ਅਤੇ ਇੱਕ ਸੀਟ ਕਾਂਗਰਸ ਦੇ ਖਾਤੇ ਵਿੱਚ ਜਾ ਸਕਦੀ ਹੈ। ਅਜਿਹੇ ਵਿੱਚ ਕਿ ਭਾਜਪਾ ਰਵਨੀਤ ਬਿੱਟੂ ਨੂੰ ਇੱਕ ਹੋਰ ਮੌਕਾ ਦੇਵੇਗੀ ਜਾਂ ਨਹੀਂ? ਜੇ ਬਿੱਟੂ ਨੂੰ ਰਾਜ ਸਭਾ ਦਾ ਕਾਰਜਕਾਲ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ।