Monday, 12th of January 2026

ਬੱਚਿਆਂ ਲਈ ਸੋਸ਼ਲ ਮੀਡੀਆ ਬੈਨ!...ਅਦਾਕਾਰ ਸੋਨੂ ਸੂਦ ਨੇ ਚੁੱਕੀ ਆਵਾਜ਼

Reported by: Ajeet Singh  |  Edited by: Jitendra Baghel  |  December 11th 2025 05:08 PM  |  Updated: December 11th 2025 05:08 PM
ਬੱਚਿਆਂ ਲਈ ਸੋਸ਼ਲ ਮੀਡੀਆ ਬੈਨ!...ਅਦਾਕਾਰ ਸੋਨੂ ਸੂਦ ਨੇ ਚੁੱਕੀ ਆਵਾਜ਼

ਬੱਚਿਆਂ ਲਈ ਸੋਸ਼ਲ ਮੀਡੀਆ ਬੈਨ!...ਅਦਾਕਾਰ ਸੋਨੂ ਸੂਦ ਨੇ ਚੁੱਕੀ ਆਵਾਜ਼

ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਤੋਂ ਬਾਅਦ, ਅਦਾਕਾਰ ਸੋਨੂ ਸੂਦ ਨੇ ਭਾਰਤ ਨੂੰ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸੋਨੂ ਸੂਦ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬੱਚਿਆਂ ਨੂੰ ਅਸਲ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤੇ ਅਤੇ ਸਕ੍ਰੀਨ ਦੀ ਲਤ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ।

ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਆਸਟ੍ਰੇਲੀਆ ਵਰਗੇ ਦੇਸ਼ ਸੋਸ਼ਲ ਮੀਡੀਆ ਦੇ ਨੁਕਸਾਨ ਨੂੰ ਸਮਝਦੇ ਹੋਏ ਸਖ਼ਤ ਨੀਤੀਆਂ ਬਣਾ ਰਹੇ ਹਨ, ਇਸ ਲਈ ਭਾਰਤ ਨੂੰ ਵੀ ਸਮੇਂ ਦੇ ਨਾਲ ਕਦਮ ਮਿਲਾਉਣੇ ਚਾਹੀਦੇ ਹਨ। ਅਦਾਕਾਰ ਮੁਤਾਬਕ, ਵੱਧਦੀ ਸਕ੍ਰੀਨ ਲਤ ਬੱਚਿਆਂ ਦੀ ਮਾਨਸਿਕ ਤੇ ਸਮਾਜਿਕ ਸਿਹਤ ਲਈ ਵੱਡਾ ਖ਼ਤਰਾ ਬਣ ਰਹੀ ਹੈ।

ਅਦਾਕਾਰ ਸੋਨੂ ਸੂਦ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਦੇਸ਼ ਦੇ ਭਵਿੱਖ ਲਈ ਕਈ ਵੱਡੇ ਫ਼ੈਸਲੇ ਲੈ ਚੁੱਕੀ ਹੈ, ਅਤੇ ਜੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਗਾਈ ਜਾਂਦੀ ਹੈ ਤਾਂ ਇਹ ਇਕ ਹੋਰ ਮਜ਼ਬੂਤ ਉਦਾਹਰਣ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦੀ ਰੱਖਿਆ ਕਰਨ ਨਾਲ ਕੱਲ੍ਹ ਲਈ ਬਿਹਤਰ ਭਾਰਤ ਬਣਾਇਆ ਜਾ ਸਕਦਾ ਹੈ। ਅਦਾਕਾਰ ਸੋਨੂ ਸੂਦ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।