Trending:
ਪੰਜਾਬੀ ਸੰਗੀਤ ਜਗਤ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਖਿਆਲਾ ਨਾਲ ਸਬੰਧਤ ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ । ਹਰਮਨ ਸਿੱਧੂ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਰਾਹੀਂ ਮਸ਼ਹੂਰ ਹੋਏ ਸੀ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ । ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
37 ਸਾਲਾ ਪੰਜਾਬੀ ਗਾਇਕ ਹਰਮਨ ਸਿੱਧੂ ਨਾਲ ਇਹ ਹਾਦਸਾ ਮਾਨਸਾ-ਪਟਿਆਲਾ ਸੜਕ 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਹਰਮਨ ਸਿੱਧੂ ਬੀਤੀ ਰਾਤ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਹਰਮਨ ਸਿੱਧੂ ਦੀ ਜਾਨ ਚਲੀ ਗਈ। ਗਾਇਕ ਦੇ ਅਚਾਨਕ ਮੌਤ ਨਾਲ ਪ੍ਰਸ਼ੰਸਕਾਂ ਅਤੇ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਧੀ ਛੱਡ ਗਿਆ ਹੈ। ਉਸਦੇ ਪਿਤਾ ਦੀ ਵੀ ਡੇਢ ਸਾਲ ਪਹਿਲਾਂ ਮੌਤ ਚੁੱਕੀ ਸੀ।
ਦੱਸ ਦਈਏ ਕਿ ਗਾਇਕ ਹਰਮਨ ਸਿੱਧੂ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਨਾਲ ਚਰਚਾ ਦੇ ਵਿੱਚ ਆਏ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਮੇਲਾ’, ‘ਮੋਬਾਈਲ’, ‘ਪੇਪਰ ਤੇ ਪਿਆਰ’, ‘ਪੈ ਗਿਆ ਪਿਆਰ’, ‘ਖੇਤੀ’ ਵਰਗੇ ਕਈ ਮਸ਼ਹੂਰ ਗੀਤ ਗਾਏ।