Tuesday, 13th of October 2026

ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਦਿਨ, ਅੱਜ ਤੋਂ ਪੇਪਰ ਸ਼ੁਰੂ, 1431 ਕੇਂਦਰਾਂ ‘ਤੇ 5,66,411 ਵਿਦਿਆਰਥੀ ਦੇਣਗੇ ਇਮਤਿਹਾਨ

Edited By: Lajwinder Kaur | Updated at:
ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਦਿਨ, ਅੱਜ ਤੋਂ ਪੇਪਰ ਸ਼ੁਰੂ, 1431 ਕੇਂਦਰਾਂ ‘ਤੇ 5,66,411 ਵਿਦਿਆਰਥੀ ਦੇਣਗੇ ਇਮਤਿਹਾਨ

ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਦਿਨ, ਅੱਜ ਤੋਂ ਪੇਪਰ ਸ਼ੁਰੂ, 1431 ਕੇਂਦਰਾਂ ‘ਤੇ 5,66,411 ਵਿਦਿਆਰਥੀ ਦੇਣਗੇ ਇਮਤਿਹਾਨ

ਹਰਿਆਣਾ ਬੋਰਡ ਦੇ ਵਿਦਿਆਰਥੀਆਂ ਲਈ ਅੱਜ ਅਹਿਮ ਦਿਨ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਨੇ ਦੱਸਿਆ ਕਿ 10ਵੀਂ, 12ਵੀਂ ਅਤੇ ਡੀ.ਐਲ.ਐਡ. (D.El.Ed) ਦੀਆਂ ਪ੍ਰੀਖਿਆਵਾਂ ਦੇ ਸਫਲ ਸੰਚਾਲਨ ਲਈ ਸਿੱਖਿਆ ਬੋਰਡ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਬੋਰਡ ਵੱਲੋਂ ਸੂਬੇ ਭਰ ਵਿੱਚ ਬੁੱਧਵਾਰ ਨੂੰ ਪਹਿਲੇ ਦਿਨ 12ਵੀਂ ਜਮਾਤ ਦੀ ਅੰਗਰੇਜ਼ੀ ਅਤੇ ਡੀ.ਐਲ.ਐਡ. ਦੂਜੇ ਸਾਲ ਦੀ ਰੀ-ਅਪੀਅਰ ਪ੍ਰੀਖਿਆ ਕਰਵਾਈ ਜਾਵੇਗੀ।

ਇੰਨੇ ਵਜੇ ਸ਼ੁਰੂ ਹੋਏਗੀ ਪ੍ਰੀਖਿਆ

ਉਨ੍ਹਾਂ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸੂਬੇ ਭਰ ਦੇ ਕਰੀਬ 1431 ਪ੍ਰੀਖਿਆ ਕੇਂਦਰਾਂ ‘ਤੇ ਲਗਭਗ 5 ਲੱਖ 66 ਹਜ਼ਾਰ 411 ਵਿਦਿਆਰਥੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ 2,96,593 ਲੜਕੇ ਅਤੇ 2,69,818 ਲੜਕੀਆਂ ਹਨ। ਇਸ ਤੋਂ ਇਲਾਵਾ ਡੀ.ਐਲ.ਐਡ. (ਰੀ-ਅਪੀਅਰ) ਦੀਆਂ ਪ੍ਰੀਖਿਆਵਾਂ ਵੀ ਬੁੱਧਵਾਰ ਤੋਂ ਕਰਵਾਈਆਂ ਜਾ ਰਹੀਆਂ ਹਨ। ਇਸ ਪ੍ਰੀਖਿਆ ਵਿੱਚ 5,356 ਵਿਦਿਆਰਥੀ-ਅਧਿਆਪਕ ਭਾਗ ਲੈਣਗੇ। ਪ੍ਰੀਖਿਆ ਦਾ ਸਮਾਂ ਦੁਪਹਿਰ 12:30 ਵਜੇ ਤੋਂ 3:30 ਵਜੇ ਤੱਕ ਰਹੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰੀਖਿਆਰਥੀ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਕੇਂਦਰ ‘ਤੇ ਪਹੁੰਚਣਾ ਯਕੀਨੀ ਬਣਾਉਣ।

ਇਹ ਵਾਲੀ ਚੀਜ਼ਾਂ ਨਾਲ ਲੈ ਜਾਣ ਦੀ ਮਨਾਹੀ

ਪ੍ਰੀਖਿਆ ਕੇਂਦਰ ਵਿੱਚ ਮੋਬਾਈਲ, ਕੈਲਕੁਲੇਟਰ, ਸਮਾਰਟ ਵਾਚ ਆਦਿ ਜਿਹੇ ਇਲੈਕਟ੍ਰਾਨਿਕ ਸਾਮਾਨ ਦੀ ਵਰਤੋਂ ਮਨਾਹੀ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰੇ ਯੋਗ ਪ੍ਰੀਖਿਆਰਥੀਆਂ ਨੂੰ ਪ੍ਰਵੇਸ਼-ਪੱਤਰ (entry letter) ਜਾਰੀ ਕਰ ਦਿੱਤੇ ਗਏ ਹਨ। ਇਸ ਲਈ ਸਾਰੇ ਵਿਦਿਆਰਥੀ ਆਪਣੇ ਨਾਲ ਬੋਰਡ ਵੱਲੋਂ ਜਾਰੀ ਕੀਤੇ ਗਏ ਰੋਲ-ਨੰਬਰ ਸਲੀਪ ਨੂੰ ਜ਼ਰੂਰ ਨਾਲ ਲੈ ਕੇ ਆਉਣ। ਕਿਸੇ ਵੀ ਵਿਦਿਆਰਥੀ ਨੂੰ ਰੋਲ-ਨੰਬਰ ਤੋਂ ਬਿਨਾਂ ਐਂਟਰੀ ਨਹੀਂ ਦਿੱਤੀ ਜਾਏਗੀ। 

ਪ੍ਰੀਖਿਆ-ਕੇਂਦਰਾਂ ਦੇ ਆਲੇ-ਦੁਆਲੇ ਲੱਗੀ ਰਹੇਗੀ ਧਾਰਾ-163  

ਉਨ੍ਹਾਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਅਚਾਨਕ ਨਿਰੀਖਣ ਲਈ 320 ਫਲਾਇੰਗ ਸਕੁਏਡ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ। ਪ੍ਰੀਖਿਆਵਾਂ ਨੂੰ ਸਹੀ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ-163 ਲਾਗੂ ਕਰ ਦਿੱਤੀ ਗਈ ਹੈ।

ਪੇਪਰ ਲੀਕ ਹੋਣ ਤੋਂ ਰੋਕਣ ਲਈ ਵਰਤਿਆ ਗਿਆ ਇਹ ਫੀਚਰ

ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰਸ਼ਨ ਪੱਤਰਾਂ ‘ਤੇ ਅਲਫਾ-ਨਿਊਮੈਰਿਕ ਕੋਡ, ਕਿਊ.ਆਰ. ਕੋਡ ਅਤੇ ਲੁਕੇ ਹੋਏ ਸੁਰੱਖਿਆ ਫੀਚਰ ਵੀ ਦਰਜ ਕੀਤੇ ਗਏ ਹਨ। ਇਸ ਨਾਲ ਜੇ ਕੋਈ ਪ੍ਰੀਖਿਆਰਥੀ, ਨਿਗਰਾਨ, ਕਰਮਚਾਰੀ ਜਾਂ ਹੋਰ ਕੋਈ ਵਿਅਕਤੀ ਪ੍ਰਸ਼ਨ ਪੱਤਰ ਦੀ ਤਸਵੀਰ ਖਿੱਚਦਾ ਹੈ ਤਾਂ ਤੁਰੰਤ ਪਤਾ ਲੱਗ ਜਾਵੇਗਾ ਕਿ ਇਹ ਕਿਹੜੇ ਪ੍ਰੀਖਿਆਰਥੀ ਦਾ ਪ੍ਰਸ਼ਨ ਪੱਤਰ ਹੈ ਅਤੇ ਕਿੱਥੋਂ ਲੀਕ ਹੋਇਆ ਹੈ।

ਜੇ ਕਿਸੇ ਪ੍ਰੀਖਿਆ ਕੇਂਦਰ ਤੋਂ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਕੇਂਦਰ ਦੇ ਸੁਪਰਡੈਂਟ, ਸੁਪਰਵਾਈਜ਼ਰ ਅਤੇ ਨਕਲ ਵਿੱਚ ਸ਼ਾਮਲ ਪ੍ਰੀਖਿਆਰਥੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰੀਖਿਆ ਦੀ ਪਾਰਦਰਸ਼ਤਾ  ਯਕੀਨੀ ਬਣਾਉਣ ਲਈ ਇਸ ਵਾਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਆਦਾਤਰ ਪ੍ਰੀਖਿਆ ਕੇਂਦਰ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣਗੇ। ਉਨ੍ਹਾਂ ਨੇ ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਣਾਅਮੁਕਤ ਹੋ ਕੇ ਪ੍ਰੀਖਿਆ ਦੀ ਤਿਆਰੀ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।