ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਦਾ ਹੈ, ਤਾਂ ਵਾਸ਼ਿੰਗਟਨ ਭਾਰਤ ’ਤੇ ਟੈਰਿਫ ਵਧਾਏਗਾ। ਉਨ੍ਹਾਂ ਦਾਅਵਾ ਕੀਤਾ ਕਿ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਸਨ ਕਿ ਮੈਂ ਖੁਸ਼ ਨਹੀਂ ਅਤੇ ਨਵੀਂ ਦਿੱਲੀ ਮੈਨੂੰ ਖੁਸ਼ ਕਰਨਾ ਚਾਹੁੰਦੀ ਹੈ।’
ਇਸ ਦੌਰਾਨ ਟਰੰਪ ਬੋਲੇ ਕਿ ਅਸੀਂ ਭਾਰਤ 'ਤੇ ਟੈਰਿਫ ਵਧਾ ਸਕਦੇ ਹਾਂ, ਜੇਕਰ ਉਹ ਰੂਸੀ ਤੇਲ ਦੇ ਮੁੱਦੇ 'ਤੇ ਮਦਦ ਨਹੀਂ ਕਰਦੇ। ਅਮਰੀਕੀ ਕਮਾਂਡਰ-ਇਨ-ਚੀਫ਼ ਨੇ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਆਪਣੀ ਤੇਲ ਖਰੀਦਦਾਰੀ ਕਾਫ਼ੀ ਘਟਾ ਦਿੱਤੀ ਹੈ।
"ਉਹ ਮੈਨੂੰ ਖੁਸ਼ ਕਰਨਾ ਚਾਹੁੰਦੇ ਸਨ...ਪ੍ਰਧਾਨ ਮੰਤਰੀ ਮੋਦੀ ਇੱਕ ਬਹੁਤ ਵਧੀਆ ਆਦਮੀ ਹੈ। ਉਹ ਜਾਣਦੇ ਸੀ ਕਿ ਮੈਂ ਖੁਸ਼ ਨਹੀਂ। ਮੈਨੂੰ ਖੁਸ਼ ਕਰਨਾ ਅਹਿਮ ਸੀ। ਉਹ ਵਪਾਰ ਕਰਦੇ ਹਨ, ਅਤੇ ਅਸੀਂ ਉਨ੍ਹਾਂ 'ਤੇ ਟੈਰਿਫ ਬਹੁਤ ਜਲਦੀ ਵਧਾ ਸਕਦੇ ਹਾਂ, ਟਰੰਪ ਨੇ ਕਿਹਾ
ਟਰੰਪ ਦੀ ਇਹ ਨਵੀਂ ਚੇਤਾਵਨੀ ਨਵੀਂ ਦਿੱਲੀ ਦੇ ਰੂਸ ਨਾਲ ਊਰਜਾ ਵਪਾਰ ਨੂੰ ਲੈ ਕੇ ਵਾਸ਼ਿੰਗਟਨ ’ਚ ਵਧਦੀ ਜਾਂਚ ਦੇ ਵਿਚਕਾਰ ਆਈ ਹੈ, ਭਾਵੇਂ ਕਿ ਭਾਰਤ ਨੇ ਘਰੇਲੂ ਊਰਜਾ ਸੁਰੱਖਿਆ ਲਈ ਆਪਣੀ ਤੇਲ ਖਰੀਦ ਨੂੰ ਜ਼ਰੂਰੀ ਦੱਸਿਆ ਹੈ। ਟਰੰਪ ਦੀ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਕਾਲ ਤੋਂ ਕੁਝ ਹਫ਼ਤੇ ਬਾਅਦ ਆਈਆਂ ਹਨ। ਕੁੱਝ ਹਫਤਿਆਂ ਪਹਿਲਾਂ ਦੋਵਾਂ ਨੇ ਫੋਨ ਕਾਲ ’ਤੇ ਚੱਲ ਰਹੇ ਟੈਰਿਫ-ਸਬੰਧਤ ਤਣਾਅ ਦੇ ਬਾਵਜੂਦ ਦੁਵੱਲੇ ਵਪਾਰਕ ਸਬੰਧਾਂ ਵਿੱਚ ਗਤੀ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਸੀ।
ਕੁੱਝ ਸਮਾਂ ਪਹਿਲਾਂ ਇੱਕ ਸੋਸ਼ਲ ਮੀਡੀਆ ਪੋਸਟ ’ਚ, ਟਰੰਪ ਨੇ ਭਾਰਤ ਨੂੰ "ਇੱਕ ਸ਼ਾਨਦਾਰ ਦੇਸ਼" ਦੱਸਿਆ ਅਤੇ ਕਿਹਾ ਕਿ ਅਮਰੀਕਾ ਨੂੰ ਮੋਦੀ ਵਿੱਚ "ਇੱਕ ਵਧੀਆ ਦੋਸਤ" ਮਿਲਿਆ ਹੈ। "
"ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਦਾ ਘਰ ਹੈ। ਇਹ ਇੱਕ ਸ਼ਾਨਦਾਰ ਦੇਸ਼ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਲਈ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ। "ਸਾਡਾ ਇੱਕ ਬਹੁਤ ਵਧੀਆ ਦੋਸਤ ਪ੍ਰਧਾਨ ਮੰਤਰੀ ਮੋਦੀ ਹੈ," ਟਰੰਪ ਨੇ ਲਿਖਿਆ