ਭਾਰਤ ਨੂੰ ਕਾਮਨਵੈਲਥ ਗੇਮਜ਼ 2030 ਦੀ ਮੇਜ਼ਬਾਨੀ ਮਿਲ ਗਈ ਹੈ । ਬੁੱਧਵਾਰ ਨੂੰ ਸਕਾਟਲੈਂਡ ਦੇ ਗਲਾਸਗੋ ਵਿੱਚ ਕਾਰਜਕਾਰੀ ਬੋਰਡ ਦੀ ਬੈਠਕ ਤੋਂ ਕੀਤਾ ਗਿਆ ਹੈ । ਇਨ੍ਹਾਂ ਖੇਡਾਂ ਦਾ ਮੁੱਖ ਸਮਾਗਮ ਅਤੇ ਮੈਚ ਅਹਿਮਦਾਬਾਦ ਵਿੱਚ ਹੋਣਗੇ। ਭਾਰਤ 15 ਸਾਲ ਬਾਅਦ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰ ਰਿਹਾ ਹੈ । ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਸਾਲ 2010 ਵਿੱਚ ਇਹ ਖੇਡਾਂ ਕਰਵਾਈਆਂ ਗਈਆਂ ਸਨ । ਉਸ ਵੇਲੇ ਭਾਰਤ ਨੇ ਸੌ ਤੋਂ ਵੱਧ ਮੈਡਲ ਜਿੱਤੇ ਸਨ ਜਿਨ੍ਹਾਂ ਵਿੱਚ 38 ਸੋਨ ਤਗਮੇ ਸਨ ।
ਇਹ ਵੀ ਦੱਸਣਾ ਬਣਦਾ ਹੈ ਕਿ ਕਾਮਨਵੈਲਥ ਦੀ ਟੀਮ ਦੋ ਵਾਰ ਗੁਜਰਾਤ ਦਾ ਦੌਰਾ ਕਰ ਚੁੱਕੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਤੋਂ ਬਾਅਦ ਸਾਲ 2036 ਵਿੱਚ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ।
20 ਸਾਲ ਬਾਅਦ ਭਾਰਤ ਵਿੱਚ ਕੋਈ ਮਲਟੀ ਸਪੋਰਟਸ ਇਵੈਂਟ ਹੋਣ ਜਾ ਰਿਹਾ ਹੈ । ਇਸਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਸਾਲ 2010 ਵਿੱਚ ਕਾਮਨਵੈਲਥ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ । ਕਾਮਨਵੈਲਥ ਗੇਮਜ਼ ਤੋਂ ਇਲਾਵਾ ਭਾਰਤ ਨੇ 1951 ਅਤੇ 1982 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ ਹੈ।