ਜ਼ੀਰਕਪੁਰ ਪੁਲਿਸ ਵੱਲੋਂ ਸ਼ਹਿਰ ਵਿੱਚ ਸਪਾ ਸੈਂਟਰਾਂ ਅਤੇ ਹੋਟਲਾਂ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ‘ਤੇ ਲਗਾਤਾਰ ਕੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਸ਼ਹਿਰ ਦੇ ਦੋ ਹੋਟਲਾਂ ਅਤੇ ਇੱਕ ਸਪਾ ਸੈਂਟਰ 'ਤੇ ਛਾਪਾ ਮਾਰਿਆ ਅਤੇ ਇੱਕ ਸੈਕਸ ਰੈਕੇਟ ਨੂੰ ਫੜਿਆ। ਇਸ ਦੌਰਾਨ 11 ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਤੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ ਚਾਰ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ।
ਇਹ ਕਾਰਵਾਈ ਆਈਪੀਐਸ ਅਧਿਕਾਰੀ ਦੀ ਨਿਗਰਾਨੀ ਹੇਠ ਬਾਲਟਾਣਾ ਵਿਖੇ ਕੀਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੰਮੌਰਲ ਟਰੈਫਿਕਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਹੋਟਲ ਸੰਗਮ, ਹੋਟਲ ਗਿੰਨੀ ਅਤੇ ਏ-ਵਨ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ।
ਪੁਲਿਸ ਦੇ ਅਨੁਸਾਰ, ਉੱਥੇ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਹਾ ਸੀ ਤੇ ਇਹ ਛਾਪਾ ਇੱਕ ਸੂਚਨਾ ਦੇ ਆਧਾਰ 'ਤੇ ਮਾਰਿਆ ਗਿਆ ਸੀ। ਹੋਰਨਾਂ ਹੋਟਲਾਂ ਅਤੇ ਸਪਾ ਸੈਂਟਰ ਸੰਚਾਲਕਾਂ ਨੂੰ ਵੀ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਗੁਰੇਜ਼ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।