ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਰੋਡ ਸਥਿਤ ਮੰਦਰ ਵਾਲਾ ਬਾਜ਼ਾਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ...ਜਿਥੇ ਇੱਕ ਨਵ-ਵਿਆਹੁਤਾ ਕੁੜੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮੌਤ ਦਾ ਸ਼ਿਕਾਰ ਹੋਈ ਕੁੜੀ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸ ਨੇ ਆਪਣੇ ਜੀਵਨ ਨੂੰ ਸਮਾਪਤ ਕਰਨ ਦਾ ਇਕ ਵੱਡਾ ਕਦਮ ਚੁਕਿਆ ਹੈ ਫਾਹਾ ਲਗਾਉਣ ਦੀ ਜਾਣਕਾਰੀ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਕੜੀ ਨੂੰ ਨੇੜਲੇ ਪੈਂਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਲਿਆਂਦਾ, ਜਿੱਥੇ ਚੈਕ-ਅਪ ਕਰਨ ਉਪਰੰਤ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਤਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ 22 ਸਾਲ ਅਨਮੋਲਦੀਪ ਕੌਰ ਦੇ ਤੌਰ 'ਤੇ ਹੋਈ ਹੈ।
ਮ੍ਰਿਤਕਾ ਦੇ ਪਿਤਾ ਮਨਮੋਹਕ ਸਿੰਘ ਨੇ ਦੱਸਿਆ ਕਿ ਸਾਡੀ ਕੁੜੀ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ, ਪਰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਸਹੁਰੇ ਪਰਿਵਾਰ ਵਾਲੇ ਕੁੜੀ ਅਨਮੋਲਦੀਪ ਨੂੰ ਗਰਭਵਤੀ ਨਾ ਹੋਣ ਦਾ ਅਕਸਰ ਤਾਹਣੇ-ਮਹਿਣੇ ਦਿੰਦੇ ਰਹਿੰਦੇ ਸਨ। ਕੁੜੀ ਦੇ ਪਿਤਾ ਨੇ ਅੱਗੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਇਹ ਵਿਆਹ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਹੋਇਆ ਸੀ, ਪਰ ਫਿਰ ਵੀ ਸਹੁਰੇ ਪਰਿਵਾਰ ਵਾਲਿਆਂ ਨੇ ਨਵ-ਵਿਆਹੁਤਾ ਨੂੰ ਇੰਨਾ ਤੰਗ ਅਤੇ ਮਾਨਸਿਕ ਤੌਰ 'ਤੇ ਤੰਗ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ।
ਥਾਣਾ ਬੀ ਡਵੀਜ਼ਨ ਦੇ ਇੰਚਾਰਜ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮ੍ਰਿਤਕਾ ਦੇ ਮਾਪਿਆਂ ਦੇ ਬਿਆਨ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ