Sunday, 11th of January 2026

Youth shot for stopping drug sale in Amritsar, ਨਸ਼ਾ ਵੇਚਣ ਤੋਂ ਰੋਕਣਾ ਸ਼ਖਸ ਨੂੰ ਪਿਆ ਮਹਿੰਗਾ

Reported by: Sukhjinder Singh  |  Edited by: Jitendra Baghel  |  November 29th 2025 12:31 PM  |  Updated: November 29th 2025 12:31 PM
Youth shot for stopping drug sale in Amritsar, ਨਸ਼ਾ ਵੇਚਣ ਤੋਂ ਰੋਕਣਾ ਸ਼ਖਸ ਨੂੰ ਪਿਆ ਮਹਿੰਗਾ

Youth shot for stopping drug sale in Amritsar, ਨਸ਼ਾ ਵੇਚਣ ਤੋਂ ਰੋਕਣਾ ਸ਼ਖਸ ਨੂੰ ਪਿਆ ਮਹਿੰਗਾ

ਅੰਮ੍ਰਿਤਸਰ ਦੇ ਪਿੰਡ ਵਡਾਲਾ ਭਿਟੇਵੱਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਫਾਇਰਿੰਗ ਹੋਈ ਅਤੇ ਗੋਲੀਬਾਰੀ ਦੌਰਾਨ ਇੱਕ ਸ਼ਖਸ ਗੰਭੀਰ ਜ਼ਖ਼ਮੀ ਹੋ ਗਿਆ । ਘਟਨਾ ਰਾਤ ਸਵਾ ਅੱਠ ਵਜੇ ਦੇ ਕਰੀਬ ਵਾਪਰੀ । ਪਿੰਡ ਵਾਸੀਆਂ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਦਿਲਬਾਗ ਸਿੰਘ ‘ਤੇ ਫਾਇਰਿੰਗ ਕਰ ਦਿੱਤੀ । ਲੋਕਾਂ ਨੇ ਕਿਹਾ ਕਿ ਗੋਲੀ ਦਿਲਬਾਗ ਸਿੰਘ ਦੇ ਮੋਢੇ ’ਚ ਵੱਜੀ ਹੈ, ਉਸਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ ।

ਪਿੰਡ ਵਾਸੀਆਂ, ਪੀੜਤ ਦਿਲਬਾਗ ਸਿੰਘ ਅਤੇ ਉਸਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਨ ਤਾਂ ਅਚਾਨਕ ਗੋਲੀਆਂ ਦੀਆਂ ਆਵਾਜ਼ ਸੁਣਾਈ ਦਿੱਤੀ । ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ ਤਾਂ ਦਿਲਬਾਗ ਖੂਨ ਨਾਲ ਲਥਪੱਥ ਪਿਆ ਸੀ । ਮੌਕੇ ’ਤੇ ਦੋ ਤੋਂ ਤਿੰਨ ਖਾਲੀ ਖੋਲ੍ਹ ਵੀ ਬਰਾਮਦ ਹੋਏ ਹਨ।

ਪੀੜਤ ਦਿਲਬਾਗ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਿੰਡ ਦਾ ਸਰਪੰਚ ਡੇਵਿਡ ਤੇ ਮਹਿਤਾਬ ਸਿੰਘ ਪਿੰਡ ’ਚ ਨਸ਼ਾ ਵਿਕਵਾਉਂਦਾ ਸੀ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨਾਲ ਲਈ ਝਗੜਾ ਹੋਇਆ ਤੇ ਰਾਤ ਨੂੰ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਦਿਲਬਾਗ ਸਿੰਘ ਦੇ ਮੋਢੇ ’ਚ ਗੋਲੀਆਂ ਵੱਜੀਆਂ । ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।

ਮੀਡੀਆ ਵਾਲੇ ਜਦੋਂ ਮੌਕੇ ’ਤੇ ਘਟਨਾ ਦੀ ਕਵਰੇਜ ਕਰਨ ਲਈ ਪਹੁੰਚੇ ਤਾਂ ਡਿਊਟੀ ’ਤੇ ਮੌਜੂਦ ਪੁਲਿਸ ਅਧਿਕਾਰੀ ਅਜੇਪਾਲ ਸਿੰਘ ਨੇ ਕੈਮਰਿਆਂ ਨੂੰ ਹੱਥ ਲਾ ਕੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਮੀਡੀਆ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਣਾਅ ਵੀ ਦੇਖਣ ਨੂੰ ਮਿਲਿਆ ।

ਡਿਊਟੀ ਅਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਰੰਜਿਸ਼ ਜਾਂ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪੁਲਿਸ ਨੇ ਖੋਲ੍ਹ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਉਧਰ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।