Monday, 12th of January 2026

ਸੀਚੇਵਾਲ ਦਾ PM ਨੂੰ ਪੱਤਰ, ‘‘ਵੀਰ ਬਾਲ ਦਿਵਸ’’ ਦਾ ਨਾਂਅ ਬਦਲਣ ਦੀ ਮੰਗ

Reported by: Anhad S Chawla  |  Edited by: Jitendra Baghel  |  December 09th 2025 06:35 PM  |  Updated: December 09th 2025 07:20 PM
ਸੀਚੇਵਾਲ ਦਾ PM ਨੂੰ ਪੱਤਰ, ‘‘ਵੀਰ ਬਾਲ ਦਿਵਸ’’ ਦਾ ਨਾਂਅ ਬਦਲਣ ਦੀ ਮੰਗ

ਸੀਚੇਵਾਲ ਦਾ PM ਨੂੰ ਪੱਤਰ, ‘‘ਵੀਰ ਬਾਲ ਦਿਵਸ’’ ਦਾ ਨਾਂਅ ਬਦਲਣ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚਾਰ ਸਾਹਿਬਜ਼ਾਦਿਆ ਦੀ ਯਾਦ ’ਚ ਭਾਰਤ ਸਰਕਾਰ ਵੱਲੋਂ ਕੌਮੀ ਪੱਧਰ ‘ਤੇ ਮਨਾਏ ਜਾਂਦੇ “ਵੀਰ ਬਾਲ ਦਿਵਸ” ਦਾ ਨਾਂਅ ਬਦਲ ਕੇ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਰੱਖਣ ਲਈ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵੱਲੋਂ ਲਿਖਿਆ ਗਿਆ ਹੈ। ਇਸ ਪੱਤਰ ‘ਤੇ ਪਹਿਲ ਕਦਮੀ ਕਰਦਿਆਂ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। 

ਸੀਚੇਵਾਲ ਨੇ ਆਪਣੇ ਪੱਤਰ ’ਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਲ 2025 ਦੇ ਆਖੀਰਲੇ ਦਿਨਾਂ ’ਚ ਆ ਰਹੇ ਇਸ ਪਵਿੱਤਰ ਸ਼ਹੀਦੀ ਦਿਵਸ ਤੋਂ ਪਹਿਲਾਂ-ਪਹਿਲਾਂ ਇਸ ਇਤਿਹਾਸਕ ਦਿਹਾੜੇ ਦਾ ਨਾਂਅ “ਵੀਰ ਬਾਲ ਦਿਵਸ” ਤੋਂ ਬਦਲਕੇ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਰੱਖਿਆ ਜਾਵੇ।

ਇਸ ਦੇ ਨਾਲ ਹੀ ਸੀਚੇਵਾਲ ਨੇ ਭਾਰਤ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਰਕਾਰ ਨੇ ਕੌਮੀ ਪੱਧਰ ‘ਤੇ ਮਨਾਉਣ ਦਾ ਸਾਲ 2022 ਵਿੱਚ ਫੈਸਲਾ ਕੀਤਾ ਸੀ। ਸੀਚੇਵਾਲ ਨੇ ਲਿਖਿਆ ਕਿ ਭਾਰਤ ਸਰਕਾਰ ਨੇ ਇਸ ਕੌਮੀ ਸ਼ਹਾਦਤ ਦਾ ਨਾਂਅ ਵੀਰ ਬਾਲ ਦਿਵਸ ਰੱਖਿਆ ਤਾਂ ਉਸ ਦਿਨ ਤੋਂ ਸਿੱਖ ਭਾਈਚਾਰੇ ਵੱਲੋਂ ਇਤਰਾਜ਼ ਆਉਣੇ ਸ਼ੁਰੂ ਹੋ ਗਏ ਸਨ। ਵੱਖ-ਵੱਖ ਸਿੱਖ ਸੰਗਠਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਕੇ ਜਿੱਥੇ ਆਪਣੇ ਇਤਰਾਜ਼ ਪ੍ਰਗਟਾਏ ਸਨ, ਤੇ ਨਾਂਅ ਬਦਲਣ ਦੀ ਜ਼ੋਰਦਾਰ ਮੰਗ ਉਠਾਈ ਹੈ। ਚਾਰੇ ਸਾਹਿਬਜ਼ਾਦੇ ਸਿੱਖ ਕੌਮ ਲਈ ਸਤਿਕਾਰਯੋਗ ਹਨ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਛੋਟਾ ਕਰਕੇ ਨਹੀਂ ਦਿਖਾਇਆ ਜਾ ਸਕਦਾ।