Monday, 24th of November 2025

YouTube Suspends Head Granthi Harpal Singh’s Channel, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਚੈਨਲ 6 ਮਹੀਨੇ ਲਈ ਸਸਪੈਂਡ

Reported by: Sukhjinder Singh  |  Edited by: Jitendra Baghel  |  November 24th 2025 11:24 AM  |  Updated: November 24th 2025 12:05 PM
YouTube Suspends Head Granthi Harpal Singh’s Channel, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਚੈਨਲ 6 ਮਹੀਨੇ ਲਈ ਸਸਪੈਂਡ

YouTube Suspends Head Granthi Harpal Singh’s Channel, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਚੈਨਲ 6 ਮਹੀਨੇ ਲਈ ਸਸਪੈਂਡ

ਸ਼੍ਰੋਮਣੀ ਕਮੇਟੀ ਤੋਂ ਬਾਅਦ ਹੁਣ ਯੂਟਿਊਬ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦੇ ਯੂ-ਟਿਊਬ ਚੈਨਲ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਯੂਟਿਊਬ ਨੇ VIOLENT CRIMINAL ORGANIZATIONS POLICY ਦੀ ਉਲੰਘਣਾ ਦੱਸਦੇ ਹੋਏ ਉਨ੍ਹਾਂ ਦਾ ਚੈਨਲ 6 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।

ਯੂਟਿਊਬ ਨੇ ਨੋਟਿਸ ਵਿੱਚ ਲਿਖਿਆ, ਅਸੀਂ ਸਮਝਦੇ ਹਾਂ ਕਿ ਤੁਹਾਡੀ ਵੀਡੀਓ ਸਾਡੀ VIOLENT CRIMINAL ORGANIZATIONS POLICY ਦੀ ਪਾਲਣਾ ਨਹੀਂ ਕਰਦੀ । ਕੋਈ ਵੀ ਕੰਟੈਂਟ ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ, ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ ਯੂਟਿਊਬ 'ਤੇ ਮਨਜ਼ੂਰ ਨਹੀਂ।

ਉਧਰ ਭਾਈ ਹਰਪਾਲ ਸਿੰਘ ਨੇ ਫੇਸਬੁੱਕ 'ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ਬਾਤਾਂ ਗੁਰੂ ਤੇਗ ਬਹਾਦਰ ਜੀ ਪਾਓ, ਸੱਚ ਦੀ ਆਵਾਜ਼ ਔਰੰਗਜ਼ੇਬ ਵਾਂਗ ਦਬਾਓ...?

ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦਾ ਯੂਟਿਊਬ ਚੈਨਲ ਸਿਰਫ ਇਸ ਲਈ ਸਸਪੈਂਡ ਕਰਵਾ ਦਿੱਤਾ ਕਿ ਤੁਸੀਂ ਬੀਤੇ ਦੇ ਇਤਿਹਾਸ ਦੀ ਰੌਸ਼ਨੀ ਵਿੱਚ ਆਪਣੇ ਅੱਜ ਦੇ ਭਵਿੱਖ ਨੂੰ ਵੇਖਣ ਦੀ ਗੱਲ ਕਰਦੇ ਹੋ ਅੱਜ ਦੇ ਗੰਗੂ ਵਜੀਦੇ ਤੇ ਔਰੰਗਜ਼ੇਬ ਪਹਿਚਾਨਣ ਦੀ ਗੱਲ ਕਰਦੇ ਹੋ, ਸਿਰਫ ਬਾਤਾਂ ਸੁਣਾਓ ਕੌਮ ਦੀ ਤਕਦੀਰ ਦੀ ਗੱਲ ਕੀਤੀ ਤਾਂ ਔਰੰਗਜੇਬ ਵਾਂਗ ਆਵਾਜ਼ ਬੰਦ ਕਰ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸਤੋਂ ਪਹਿਲਾਂ ਯੂਟਿਊਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਕ ਯੂਟਿਊਬ ਚੈਨਲ SGPC, ਸ੍ਰੀ ਅੰਮ੍ਰਿਤਸਰ ਨੂੰ ਆਪਣੀ ਨੀਤੀ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਸੀ । ਇਹ ਕਾਰਵਾਈ 19 ਨਵੰਬਰ 2025 ਦੀ ਸ਼ਾਮ ਨੂੰ ਲਾਗੂ ਕੀਤੀ ਗਈ, ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਹੋਣ ਵਾਲੇ ਰਹਿਰਾਸ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਜਾਰੀ ਸੀ। ਯੂਟਿਊਬ ਦੇ ਮੁਤਾਬਕ 31 ਅਕਤੂਬਰ 2025 ਨੂੰ ਅਪਲੋਡ ਕੀਤੀ ਇੱਕ ਵੀਡੀਓ ਨੂੰ ਉਹਨਾਂ ਦੀ ਨੀਤੀ ਦੇ ਅਧੀਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਓ ਵਿੱਚ ਇੱਕ ਸਿੱਖ ਪ੍ਰਚਾਰਕ ਨੇ ਸਿੱਖ ਇਤਿਹਾਸ ਨਾਲ ਸੰਬੰਧਤ ਤੱਥ ਅਤੇ 1984 ਦੀਆਂ ਘਟਨਾਵਾਂ ਦੇ ਸੰਦਰਭ ਨੂੰ ਪੇਸ਼ ਕੀਤਾ ਸੀ।