ਬਠਿੰਡਾ:- ਪੰਜਾਬ ਵਿਚ ਰੋਜ਼ਾਨਾ ਹੀ ਨਿੱਤ-ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ,ਜਿਸ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਹੁੰਦੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਆਇਆ, ਜਿਥੇ ਇੱਕ ਮੋਮਸ ਦੀ ਰੇੜੀ ਲਾਉਣ ਵਾਲੇ ਉਪਰ 3 ਨਕਾਬਪੋਸ਼ ਬਾਈਕ ਸਵਾਰ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਇਸ ਦੌਰਾਨ ਸਿਵਲ ਹਸਪਤਾਲ ਵਿਖੇ ਦਾਖਲ ਪੀੜਤ ਵਿਅਕਤੀ ਮਨ ਬਹਾਦਰ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੀ ਰੇੜੀ ਮੁਹੰਮਦ ਫਾਸਟ ਫੂਡ ਦੀ ਲਾਉਂਦਾ ਹੈ, ਪ੍ਰਤਾਪ ਨਗਰ ਨਜ਼ਦੀਕ ਬੀਤੀ ਰਾਤ ਵੀ ਉਸਨੇ ਰੇੜੀ ਲਾਈ ਹੋਈ ਸੀ ਅਤੇ ਰਾਤ ਦੇ ਸਮੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮੇਰੀਆਂ ਉਗਲਾਂ ਵੱਡੀਆਂ ਗਈਆਂ ਹਨ ਅਤੇ ਮੇਰੇ ਸਿਰ ਉੱਤੇ ਸੱਟਾਂ ਲੱਗੀਆਂ ਹਨ।
ਉਸ ਨੇ ਕਿਹਾ ਮੇਰੀ ਜੇਬ ਵਿਚੋਂ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜ਼ਖ਼ਮੀ ਹਾਲਾਤ ਵਿੱਚ ਮੈਨੂੰ ਸੁੱਟ ਕੇ ਫਰਾਰ ਹੋ ਗਏ। ਉਥੇ ਹੀ ਨੇੜਲੇ ਦੁਕਾਨਦਾਰ ਨੇ ਕਿਹਾ ਕਿ ਪੀੜਤ ਦੀ ਪਤਨੀ ਸਾਡੇ ਕੋਲ ਰੋਂਦੀ ਹੋਈ ਆਈ, ਜਿਸ ਤੋਂ ਬਾਅਦ ਜ਼ਖ਼ਮੀ ਹਾਲਾਤ ਵਿੱਚ ਪੀੜਤ ਵਿਅਕਤੀ ਮਨ ਬਹਾਦਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਹਨਾਂ ਕਿਹਾ ਸਾਡੀ ਪੁਲਿਸ ਤੋਂ ਇਨਸਾਫ਼ ਦੀ ਮੰਗ ਹੈ।
ਹਸਪਤਾਲ ਵਿੱਚ ਦਾਖਲ ਪੀੜਤ ਵਿਅਕਤੀ ਦੀ ਜਾਣਕਾਰੀ ਲੈਣ ਲਈ ਐਸ.ਪੀ ਸੀਟੀ ਨਰਿੰਦਰ ਸਿੰਘ ਪੁੱਜੇ, ਜਿੱਥੇ ਐਸ.ਪੀ ਨੇ ਕਿਹਾ ਕਿ ਸਾਡੇ ਵੱਲੋਂ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਾਣਕਾਰੀ ਮੁਤਾਬਿਕ ਇਹ ਮੋਮਸ ਦੀ ਰੇੜੀ ਲਾਉਂਦਾ ਹੈ, ਉਸ ਰੇੜੀ ਉੱਪਰ ਮੋਟਰ ਸਾਈਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਆਏ ਹਨ ਉਹਨਾਂ ਨੇ ਇਸ ਉੱਪਰ ਹਮਲਾ ਕੀਤਾ ਹੈ।