Monday, 12th of January 2026

Atm Robbery Phagwara: ਲੁਟੇਰਿਆਂ ਵੱਲੋਂ SBI ਦੇ ATM 'ਚ ਵੱਡਾ ਡਾਕਾ ! ਕਰੀਬ 29 ਲੱਖ ਦੀ ਲੁੱਟ

Reported by: Gurjeet Singh  |  Edited by: Jitendra Baghel  |  December 27th 2025 04:53 PM  |  Updated: December 27th 2025 04:53 PM
Atm Robbery Phagwara: ਲੁਟੇਰਿਆਂ ਵੱਲੋਂ SBI ਦੇ ATM 'ਚ ਵੱਡਾ ਡਾਕਾ ! ਕਰੀਬ 29 ਲੱਖ ਦੀ ਲੁੱਟ

Atm Robbery Phagwara: ਲੁਟੇਰਿਆਂ ਵੱਲੋਂ SBI ਦੇ ATM 'ਚ ਵੱਡਾ ਡਾਕਾ ! ਕਰੀਬ 29 ਲੱਖ ਦੀ ਲੁੱਟ

ਫਗਵਾੜਾ: ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਮਾਮਲਾ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਖਜੂਰਲਾ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਨੇ SBI ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਮੁਤਾਬਕ ਬੇਖੌਫ਼ ਲੁਟੇਰੇ ATM ਨੂੰ ਕੱਟ ਕੇ 29 ਲੱਖ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। 

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ SP ਫਗਵਾੜਾ ਮਾਧਵੀ ਸ਼ਰਮਾ ਅਤੇ DSP ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲੀ ਸੀ ਕਿ ਖਜੂਰਲਾ ਪਿੰਡ ਵਿੱਚ ਸਥਿਤ SBI ਦੇ ਏਟੀਐਮ ’ਚ ਲੁੱਟ ਦੀ ਵਾਰਦਾਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ, ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਬੈਂਕ ਵੱਲੋਂ ਹੁਣ ਤੱਕ ਨਾ ਤਾਂ ਕੋਈ ਅਧਿਕਾਰਤ ਸੂਚਨਾ ਦਿੱਤੀ ਗਈ ਹੈ, ਨਾ ਹੀ ਏਟੀਐਮ ਦੀ ਸੀਸੀਟੀਵੀ ਫੁਟੇਜ ਮੁਹੱਈਆਂ ਕਰਵਾਈ ਗਈ ਹੈ। ਇੱਥੋਂ ਤੱਕ ਕਿ ਏਟੀਐਮ ਵਿੱਚ ਕਿੰਨੀ ਨਕਦੀ ਮੌਜੂਦ ਸੀ, ਇਸ ਬਾਰੇ ਵੀ ਬੈਂਕ ਵੱਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। 

 DSP ਨੇ ਦੱਸਿਆ ਕਿ ਸਾਲ 2022 ਵਿੱਚ ਵੀ ਇਸੇ ਏਟੀਐਮ ’ਚ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ। ਉਸ ਤੋਂ ਬਾਅਦ ਪੁਲਿਸ ਵੱਲੋਂ ਬੈਂਕ ਪ੍ਰਬੰਧਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਏਟੀਐਮ ’ਤੇ ਗਾਰਡ ਤੈਨਾਤ ਕੀਤਾ ਜਾਵੇ, ਪਰ ਬੈਂਕ ਅਧਿਕਾਰੀਆਂ ਨੇ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੈਂਕ ਦੀ ਇਸ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਇੱਕ ਵਾਰ ਫਿਰ ਲੁਟੇਰੇ ਬਿਨਾਂ ਕਿਸੇ ਡਰ ਦੇ ਏਟੀਐਮ ਨੂੰ ਕੱਟ ਕੇ ਵੱਡੀ ਵਾਰਦਾਤ ਕਰਕੇ ਫਰਾਰ ਹੋ ਗਏ।

ਫਿਲਹਾਲ ਪੁਲਿਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਲੁੱਟੀ ਗਈ ਰਕਮ ਕਿੰਨੀ ਹੈ। ਮੌਕੇ ’ਤੇ ਐਸਐਚਓ ਫਗਵਾੜਾ, ਡੀਐਸਪੀ ਫਗਵਾੜਾ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਸਵਾਲ ਇਹ ਹੈ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਵੀ ਜੇ ਬੈਂਕ ਸੁਰੱਖਿਆ ਪ੍ਰਬੰਧ ਨਹੀਂ ਕਰਦਾ, ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ’ਤੇ ਕਿਵੇਂ ਰੋਕ ਲੱਗੇਗੀ ਇਹ ਇੱਕ ਵੱਡਾ ਸਵਾਲ ਹੈ ?

TAGS