ਫਰੀਦਕੋਟ ਪੁਲਿਸ ਨੇ ਗੁਰਵਿੰਦਰ ਕਤਲ ਮਾਮਲੇ ‘ਚ ਤੀਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਇਸਦੇ ਨਾਲ ਹੀ ਵਾਰਦਾਤ ਸਮੇਂ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ ।
ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਕਾਤਿਲ ਪਤਨੀ ਅਤੇ ਪ੍ਰੇਮੀ ਦਾ ਸਾਥੀ ਹੈ। ਮੁਲਜ਼ਮ ਪਤਨੀ ਤੇ ਉਸ ਦਾ ਪ੍ਰੇਮੀ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ ਤੇ ਹੁਣ ਇਨ੍ਹਾਂ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਕੈਨੇਡਾ ਤੋਂ ਡਿਪੋਰਟ ਹੋਈ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ 28-29 ਦੀ ਰਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਪੁਲਿਸ ਨੇ ਇਸ ਸਾਰੀ ਸਾਜਿਸ਼ ਨੂੰ ਕੁਝ ਹੀ ਘੰਟਿਆਂ ਵਿੱਚ ਬੇਨਕਾਬ ਕਰ ਦਿੱਤਾ ਸੀ। ਪਤਨੀ ਨੇ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਕਈ ਮਹੀਨੇ ਪਹਿਲਾਂ ਹੀ ਘੜ ਲਈ ਸੀ।
ਪੁਲਿਸ ਵੱਲੋਂ ਕਾਤਿਲ ਪਤਨੀ ਤੇ ਉਸ ਦੇ ਪ੍ਰੇਮੀ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਜਿਸਤੋਂ ਬਾਅਦ ਹੁਣ ਤੀਜੇ ਸਾਥੀ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ ।