Trending:
ਦਿੱਲੀ ‘ਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਉਪ-ਚੋਣਾਂ ਲਈ ਸਿਆਸੀ ਪਾਰਾ ਸਿਖਰਾਂ ‘ਤੇ ਹੈ। 12 ਵਾਰਡਾਂ ‘ਚ ਉਪ-ਚੋਣ 30 ਨਵੰਬਰ ਨੂੰ ਹੋਣੀ ਹੈ, ਜਿਸਦੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ। ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਚੋਣਾਂ ਲਈ ਆਪਣੇ 12 ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਹਨ। ‘ਆਪ’ ਨੇ ਆਪਣੀ ਲਿਸਟ ਵਿੱਚ ਨਵੇਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ । ਇਹਨਾਂ 12 ਵਾਰਡਾਂ ਵਿੱਚ ਆਪ ਨੇ ਹੇਠ ਲਿਖੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ —
ਮੁੰਡਕਾ — ਅਨਿਲ ਲਾਕਰਾ
ਸ਼ਾਲੀਮਾਰ ਬਾਗ਼-ਬੀ — ਬਬੀਤਾ ਅਹਿਲਾਵਤ
ਅਸ਼ੋਕ ਵਿਹਾਰ — ਸੀਮਾ ਵਿਕਾਸ ਗੋਇਲ
ਚਾਂਦਨੀ ਚੌਕ — ਹਰਸ਼ ਸ਼ਰਮਾ
ਚਾਂਦਨੀ ਮਹਿਲ — ਮੁੱਦਸਿਰ ਉਸਮਾਨ ਕੁਰੈਸ਼ੀ
ਦਵਾਰਕਾ-ਬੀ — ਰਾਜਬਾਲਾ ਸਹਿਰਾਵਤ
ਦਿਚਾਉਂ ਕਲਾ — ਕੇਸ਼ਵ ਚੌਹਾਨ
ਨਾਰਾਇਣਾ — ਰਾਜਨ ਅਰੋੜਾ
ਸੰਗਮ ਵਿਹਾਰ-ਏ — ਅਨੁਜ ਸ਼ਰਮਾ
ਦੱਖਣਪੁਰੀ — ਰਾਮ ਸਵਰੂਪ ਕਨੌਜੀਆ
ਗ੍ਰੇਟਰ ਕੈਲਾਸ਼ — ਏਸ਼ਨਾ ਗੁਪਤਾ
ਵਿਨੋਦ ਨਗਰ — ਗੀਤਾ ਰਾਵਤ
ਭਾਜਪਾ ਨੇ ਵੀ ਇਨ੍ਹਾਂ ਉਪਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਬੀਜੇਪੀ ਨੇ ਵੀ ਆਪਣੇ 12 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਦੱਖਣਪੁਰੀ ਤੋਂ ਰੋਹਿਣੀ ਰਾਜ, ਸੰਗਮ ਵਿਹਾਰ-ਏ ਤੋਂ ਸ਼ੁਭਰਜੀਤ ਗੌਤਮ,ਗ੍ਰੇਟਰ ਕੈਲਾਸ਼ ਤੋਂ ਅੰਜੁਮ ਮੰਡਲ, ਵਿਨੋਦ ਨਗਰ ਤੋਂ ਸਰਲਾ ਚੌਧਰੀ, ਮੁੰਡਕਾ ਤੋਂ ਜੈਪਾਲ ਸਿੰਘ ਦਰਾਲ,ਸ਼ਾਲੀਮਾਰ ਬਾਗ-ਬੀ ਤੋਂ ਅਨਿਤਾ ਜੈਨ, ਚਾਂਦਨੀ ਚੌਂਕ ਤੋਂ ਸੁਮਨ ਕੁਮਾਰ ਗੁਪਤਾ,ਦਿਚਾਉਂ ਕਲਾਂ ਤੋਂ ਰੇਖਾ ਰਾਣੀ ‘ਤੇ ਭਰੋਸਾ ਜਤਾਇਆ ਹੈ। ਦੱਸ ਦਈਏ ਕੀ 11 ਕੌਂਸਲਰਾਂ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋਈਆਂ ਸਨ।