ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਦਿੱਤੀ ਗਈ ਹੈ, ਜਿਸ ਵਿੱਚ ਕਰਨੀ ਸੈਨਾ ਦੇ ਪ੍ਰਧਾਨ ਨੇ ਲਿਖਿਆ ਹੈ, "ਉਹ ਜਿੱਥੇ ਵੀ ਮਿਲੇ ਉਸਨੂੰ ਮਾਰ ਦਿਓ।"ਤੁਹਾਨੂੰ ਦੱਸ ਦਈਏ ਇਹ ਧਮਕੀ ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ, "ਸੁਣੋ, ਗੁਲਾਬਚੰਦ, ਆਪਣੀ ਹੱਦ ਵਿੱਚ ਰਹੋ, ਤੁਸੀਂ ਪਹਿਲਾਂ ਵੀ ਸਾਡੇ ਮਹਾਰਾਣਾ ਪ੍ਰਤਾਪ ਦਾ ਅਪਮਾਨ ਕੀਤਾ ਹੈ ਤੇ ਹੁਣ ਵੀ ਅਪਮਾਨ ਕੀਤਾ ਹੈ”,ਕਰਨੀ ਸੈਨਾ ਦੇ ਸਿਪਾਹੀ, ਉਸਨੂੰ ਜਦੋਂ ਵੀ ਅਤੇ ਜਿੱਥੇ ਵੀ ਮਿਲੇ ਮਾਰ ਦਿਓ।" ਇਹ ਸ਼ਬਦ ਰਾਜ ਸ਼ੇਖਾਵਤ ਦੀ ਪੋਸਟ ਦੇ ਹਨ।
ਤੁਹਾਨੂੰ ਦੱਸ ਦਈਏ ਇਹ ਵਿਵਾਦ ਕੁਝ ਦਿਨ ਪਹਿਲਾਂ ਉਦੈਪੁਰ ਦੇ ਗੋਗੁੰਡਾ ਖੇਤਰ ਵਿੱਚ ਹੋਏ ਇੱਕ ਸਮਾਗਮ ਤੋਂ ਪੈਦਾ ਹੋਇਆ ਹੈ, ਜਿੱਥੇ ਗੁਲਾਬਚੰਦ ਕਟਾਰੀਆ ਨੇ ਮਹਾਰਾਣਾ ਪ੍ਰਤਾਪ ਬਾਰੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਮਹਾਰਾਣਾ ਪ੍ਰਤਾਪ ਨੂੰ ਸੱਚਮੁੱਚ ਮਾਨਤਾ ਮਿਲੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਨੇ ਹਲਦੀਘਾਟੀ, ਪੋਖਰਗੜ੍ਹ ਅਤੇ ਚਾਵੰਡ ਵਰਗੀਆਂ ਥਾਵਾਂ ਨੂੰ ਮਾਨਤਾ ਦਿੱਤੀ ਹੈ।

ਪੰਜਾਬ ਦੇ ਗਵਰਨਰ ਦੇ ਇਸ ਬਿਆਨ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਇਹੀ ਕਾਰਣ ਹੈ ਕਿ ਕੁਝ ਲੋਕ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਬਿਆਨ ਤੋਂ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਸ ਧਮਕੀ ਭਰੇ ਪੋਸਟ ਦਾ ਸਮਰਥਨ ਕਰ ਰਹੇ ਹਨ।
ਹਾਲਾਂਕਿ, ਇਸ ਪੂਰੇ ਮਾਮਲੇ ਚ ਗੁਲਾਬਚੰਦ ਕਟਾਰੀਆ ਵੱਲੋਂ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਦੈਪੁਰ ਦੇ ਪੁਲਿਸ ਸੁਪਰਡੈਂਟ ਯੋਗੇਸ਼ ਗੋਇਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਪੁਲਿਸ ਇਸ ਮਾਸਲੇ ਦੀ ਪੂਰੀ ਜਾਂਚ ਕਰ ਰਹੀ ਹੈ।