ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਾਨਸਾ ਪੁਲਿਸ ਨੇ ਵੱਖ-ਵੱਖ ਥਾਣਿਆਂ ਮੁਕੱਦਮੇ ਦਰਜ ਕਰ ਕੇ 7 ਵਿਅਕਤੀਆਂ ਗ੍ਰਿਫਤਾਰ ਕੀਤਾ ਹੈ....ਇਨ੍ਹਾਂ ਵਿਅਕਤੀਆਂ ਕੋਲੋਂ 11 ਗ੍ਰਾਮ ਹੈਰੋਇਨ, 11 ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ.... ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ 2 ਮਾਨਸਾ CIA ਸਟਾਫ਼ ਦੀ ਪੁਲਿਸ ਨੇ ਅਜੈਬ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪ੍ਰੀਤ ਨਗਰ ਵਾਰਡ ਨੰਬਰ 04 ਮਾਨਸਾ ਕੋਲੋਂ ਦੌਰਾਨੇ ਗਸ਼ਤ 04 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ।
ਥਾਣਾ ਸਦਰ ਮਾਨਸਾ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਜਗਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਨਬੀਬੜੀਆਂ ਕੋਲੋਂ ਦੌਰਾਨੇ ਗਸ਼ਤ 07 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਦਰ ਕਰ ਲਿਆ ਹੈ। ਥਾਣਾ ਭੀਖੀ ਦੀ ਪੁਲਿਸ ਨੇ ਰਾਮੂ ਸਿੰਘ ਪੁੱਤਰ ਪੰਮੀ ਸਿੰਘ ਵਾਸੀ ਵਾਰਡ ਨੰਬਰ 05 ਭੀਖੀ, ਬਲਜਿੰਦਰ ਸਿੰਘ ਬਾਸੀ ਬੱਪੀਆਣਾ, ਅਨਬਰ ਖਾਨ, ਤਰਸੇਮ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਫਫੜੇ ਭਾਈਕੇ ਨੂੰ ਦੌਰਾਨੇ ਗਸ਼ਤ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ 'ਤੇ ਡੋਪ ਪਾਜ਼ੇਟਿਵ ਆਉਣ 'ਤੇ ਮੁਕੱਦਮਾ ਥਾਣਾ ਭੀਖੀ ਦਰਜ ਕੀਤਾ ਹੈ। ਥਾਣਾ ਬੋਹਾ ਦੀ ਪੁਲਸ ਟੀਮ ਨੇ ਗੁਰਮੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਆਲਮਪੁਰ ਮੰਦਰਾ ਕੋਲੋਂ ਦੌਰਾਨੇ ਗਸ਼ਤ 11 ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰ ਕੇ ਮੁਕੱਦਮਾ ਥਾਣਾ ਬੋਹਾ ਤਹਿਤ ਦਰਜ ਕਰ ਲਿਆ ਹੈ।