ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ..ਪਰ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਗਇਬ ਹੋ ਗਿਆ... ਸਾਦਿਕ ਵਿਖੇ ਲਾਟਰੀ ਦਾ ਕੰਮ ਕਰਦੇ ਰਾਜੂ ਸਟਾਲ ਤੋਂ ਕਿਸੇ ਨੇ ਲਾਟਰੀ ਦਾ ਟਿਕਟ ਖਰੀਦਿਆ। ਪੰਜਾਬ ਸਟੇਟ ਡੀਅਰ ਲਾਟਰੀ 200 ਮਹੀਨਵਾਰ ਲਾਟਰੀ ਦਾ ਰਿਜਲਟ ਨਿਕਲਿਆ ਤਾਂ ਲਾਟਰੀ ਵੇਚਣ ਵਾਲੇ ਰਾਜੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲੀ ਵਾਰ ਵੱਡਾ ਇਨਾਮ ਸਾਦਿ ਲੱਗਾ ਹੈ।
ਰਾਜੂ ਲਾਟਰੀ ਸਟਾਲ ਦੇ ਮਾਲਕ ਰਾਜੂ ਸੰਗਰਾਹੂਰ ਨੇ ਦੱਸਿਆ ਕਿ ਦੁਕਾਨ ਤੋਂ ਲਾਟਰੀ ਖਰੀਦਣ ਵਾਲਾ ਹੁਣ ਲੱਭ ਨਹੀਂ ਰਿਹਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਹੁਣ ਤੱਕ ਕਈ ਲੋਕਾਂ ਦੇ ਘਰ ਜਾ ਆਏ ਹਾਂ, ਜਿਨ੍ਹਾਂ ਦਾ ਸਾਨੂੰ ਪਤਾ' ਟਿਕਟ ਸਾਡੇ ਤੋਂ ਖਰੀਦ ਕਰਦੇ ਹਨ। ਜੇਤੂ ਇਨਾਮ ਵਾਲੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।
ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ ਅਜਿਹਾ ਮਾਮਲਾ
ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2025 ਦਾ ਨਤੀਜਾ 31 ਅਕਤੂਬਰ ਨੂੰ ਰਾਤ 8 ਵਜੇ ਲੁਧਿਆਣਾ ਤੋਂ ਐਲਾਨਿਆ ਗਿਆ ਸੀ। ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਨੇ ਬਠਿੰਡਾ ਵਿੱਚ ਰਤਨ ਲਾਟਰੀ ਤੋਂ 11 ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ। ਹਾਲਾਂਕਿ ਟਿਕਟ ਖਰੀਦਦਾਰ ਕਾਫੀ ਸਮੇਂ ਤੱਕ ਸਾਹਮਣੇ ਨਹੀਂ ਆਇਆ ਸੀ। ਲਾਟਰੀ ਸੰਚਾਲਕ ਟਿਕਟ ਖਰੀਦਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ
ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਏਜੰਸੀ ਨੇ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਈ ਇੱਕ ਟਿਕਟ ਵੇਚੀ ਹੈ। ਉਨ੍ਹਾਂ ਦੁਆਰਾ ਵੇਚੇ ਗਏ ਇੱਕ ਵਿਅਕਤੀ ਨੇ ਬਠਿੰਡਾ ਵਿੱਚ 11 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਜੇਤੂ ਅਜੇ ਤੱਕ ਉਨ੍ਹਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਅੱਗੇ ਕਿਹਾ ਕਿ ਉਹ ਟਿਕਟ ਖਰੀਦਦਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਬਾਅਦ ਦੇ ਵਿੱਚ ਲਾਟਰੀ ਜਿੱਤਣ ਵਾਲਾ ਮਿਲ ਗਿਆ ਸੀ